ਦੇਖੋ ਕਰਤਾਰਪੁਰ ਕੋਰੀਡਰ ਨੈਸ਼ਨਲ ਹਾਈਵੇਅ ਦੀ ਵੀਡੀਓ

09/19/2019 3:51:56 PM

ਅੰਮ੍ਰਿਤਸਰ/ਇਸਲਾਮਾਬਾਦ (ਏਜੰਸੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦਾ ਕੰਮ ਪੂਰਾ ਹੋਣ ਦੇ ਕੰਢੇ ਹੈ। ਸੰਗਤਾਂ ਨੂੰ ਜਿਸ ਲਾਂਘੇ ਦਾ ਇੰਤਜ਼ਾਰ ਹੈ, ਉਹ ਲੱਗਭਗ ਬਣ ਕੇ ਤਿਆਰ ਹੈ। ਕਰਤਾਰਪੁਰ ਸਾਹਿਬ ਤੱਕ ਜਾਂਦਾ ਨੈਸ਼ਨਲ ਹਾਈਵੇਅ ਦੇਖ ਕੇ ਸੰਗਤਾਂ ਦੀ ਰੂਹ ਖਿੜ ਜਾਵੇਗੀ। ਇਸ ਹਾਈਵੇਅ ਤੋਂ ਲੰਘ ਕੇ ਸੰਗਤਾਂ ਕਰਤਾਰਪੁਰ ਕੋਰੀਡੋਰ ਜਾਣਗੀਆਂ। ਜਲਦੀ ਹੀ ਨੈਸ਼ਨਲ ਹਾਈਵੇਅ ਅਥਾਰਟੀ ਇਸ ਸਬੰਧੀ ਵੀਡੀਓ ਜਾਰੀ ਕਰੇਗੀ। ਵੀਡੀਓ ਵਿਚ ਸੰਗਤਾਂ ਕਰਤਾਰਪੁਰ ਕੋਰੀਡੋਰ ਦੇ ਨੈਸ਼ਨਲ ਹਾਈਵੇਅ ਦੇ ਅਣਮੁੱਲੇ ਦਰਸ਼ਨ ਕਰ ਸਕਦੀਆਂ ਹਨ। ਇਹ ਸ਼ਾਨਦਾਰ ਨਜ਼ਾਰਾ ਮਨ ਨੂੰ ਮੋਹ ਲਵੇਗਾ।

Vandana

This news is Content Editor Vandana