ਮਾਣ ਦੀ ਗੱਲ, ਸਵਿਟਜ਼ਰਲੈਂਡ 'ਚ ਪਹਿਲਾ ਅੰਮ੍ਰਿਤਧਾਰੀ ਨੌਜਵਾਨ ਗੁਰਮੀਤ ਸਿੰਘ ਬਣਿਆ 'ਬੱਸ ਚਾਲਕ'

03/13/2022 1:32:58 PM

ਰੋਮ (ਦਲਵੀਰ ਕੈਂਥ): ਇਤਿਹਾਸ ਗਵਾਹ ਹੈ ਕਿ ਪੰਜਾਬੀ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਚਲੇ ਜਾਣ ਇਹ ਆਪਣੀ ਅਣਥੱਕ ਮਿਹਨਤ, ਲਗਨ ਅਤੇ ਬੁਲੰਦ ਹੌਸਲਿਆਂ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਝੰਡੇ ਜ਼ਰੂਰ ਬੁਲੰਦ ਕਰਦੇ ਹਨ। ਅਜੌਕੇ ਦੌਰ ਵਿੱਚ ਆਏ ਦਿਨ ਪੰਜਾਬੀ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਦੇ ਆ ਰਹੇ ਹਨ।ਇਸੇ ਲੜੀ ਨੂੰ ਅੱਗੇ ਤੌਰਦਿਆਂ ਹੋਏ ਆਪਣੀ ਮਿਹਨਤ ਲਗਨ ਅਤੇ ਬੁਲੰਦ ਹੌਂਸਲੇ ਦੇ ਨਾਲ-ਨਾਲ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਯੂਰਪੀਅਨ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਗੁਰਸਿੱਖ ਨੌਜਵਾਨ ਬੱਸ ਚਾਲਕ ਬਣਿਆ।ਇਸ ਗੁਰਸਿੱਖ ਨੌਜਵਾਨ ਦਾ ਨਾਮ ਗੁਰਮੀਤ ਸਿੰਘ ਹੈ, ਜੋ ਵਿਨਤਰਤੂਰ ਸ਼ਹਿਰ ਕਨਟੋਨ ਜ਼ਿਊਰਿਖ ਵਿਖੇ ਰਹਿ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੀ ਘਿਣਾਉਣੀ ਸਾਜਿਸ਼, ਫ੍ਰੀਜ਼ਰ 'ਚ ਰੱਖੀਆਂ ਫ਼ੌਜੀਆਂ ਦੀਆਂ ਲਾਸ਼ਾਂ, ਚੇਰਨੋਬਿਲ ਪਰਮਾਣੂ ਪਲਾਂਟ 'ਤੇ ਕਰੇਗਾ ਹਮਲਾ

ਇਹ ਨੌਜਵਾਨ ਯੂਰਪੀਅਨ ਦੇਸ਼ ਸਵਿਟਜ਼ਰਲੈਂਡ ਵਿੱਚ ਪਹਿਲਾ ਅੰਮ੍ਰਿਤਧਾਰੀ ਗੁਰਸਿੱਖ ਹੈ ਜਿਸ ਨੂੰ ਸਟੱਡਤੂਰ ਬੱਸ ਕੰਪਨੀ ਵੱਲੋਂ ਬੱਸ ਡਰਾਈਵਰ ਨਿਯੁਕਤ ਕੀਤਾ ਗਿਆ।ਅੰਮ੍ਰਿਤਧਾਰੀ ਗੁਰਮੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਪਟਿਆਲੇ ਦੇ ਪਿੰਡ ਸ਼ੇਰਗੜ੍ਹ ਨਾਲ ਸਬੰਧਤ ਹੈ ਤੇ ਹੁਣ ਇਹ ਨੌਜਵਾਨ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਯੂਰਪ ਵਿੱਚ ਰਹਿ ਰਿਹਾ ਹੈ ਜਿਸ ਨੇ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਗੁਰਮੀਤ ਸਿੰਘ ਨੇ ਆਪਣੀ ਇਸ ਕਾਮਯਾਬੀ ਲਈ ਗੁਰੂ ਸਹਿਬਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਚਾਹੇ ਅਸੀਂ ਕਿਸੇ ਵੀ ਦੇਸ਼ ਵਿੱਚ ਵਸਦੇ ਹੋਈਏ ਸਾਨੂੰ ਸਿੱਖੀ ਸਰੂਪ ਵਿੱਚ ਰਹਿੰਦੇ ਹੋਏ ਕੰਮਕਾਰ ਕਰਨੇ ਚਾਹੀਦੇ ਹਨ ਤਾਂ ਜੋ ਵਿਦੇਸ਼ਾਂ ਵਿੱਚ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਇੱਕ ਵੱਖਰੀ ਪਹਿਚਾਣ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana