ਅਮਰੀਕੀ ਸਾਂਸਦਾਂ ਨੇ ਸਿੱਖ ਭਾਈਚਾਰੇ ਨੂੰ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ

04/15/2019 5:45:51 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕਈ ਸਾਂਸਦਾਂ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਦੇਸ਼ ਦੇ ਆਰਥਿਕ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਭਾਰਤੀ-ਅਮਰੀਕੀਆਂ ਅਤੇ ਸਿੱਖਾਂ ਵੱਲੋਂ ਦੇਸ਼ ਭਰ ਵਿਚ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਮੌਕੇ 'ਤੇ ਰੀਪਬਲਿਕਨ ਸੈਨੇਟਰ ਜੌਨ ਕੋਰਨਿਨ ਨੇ ਟਵੀਟ ਕੀਤਾ,''ਅੱਜ ਟੈਕਸਾਸ ਵਿਚ ਸਾਡੇ ਸਿੱਖ ਗੁਆਂਢੀਆਂ ਲਈ ਇਤਿਹਾਸਿਕ ਰੂਪ ਨਾਲ ਮਹੱਤਵਪੂਰਣ ਦਿਨ ਹੈ।'' 

ਸੈਨੇਟਰ ਮਾਰਕੋ ਰੂਬੀਓ ਨੇ ਕਿਹਾ,''ਸਿੱਖ ਭਾਈਚਾਰੇ ਦੇ ਲੋਕਾਂ ਲਈ ਇਸ ਪਵਿੱਤਰ ਦਿਨ 'ਤੇ ਮੈਂ ਅਮਰੀਕੀ ਸਿੱਖਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਾ ਹਾਂ।'' ਸਾਂਸਦ ਐਡ੍ਰੀਆਨੋ ਐਸਪਾਇਲਾ ਨੇ ਕਿਹਾ,''ਸਿੱਖ 125 ਤੋਂ ਵੀ ਵੱਧ ਸਾਲਾਂ ਤੋਂ ਅਮਰੀਕੀ ਸਮਾਜ ਦਾ ਅਟੁੱਟ ਹਿੱਸਾ ਹਨ। ਸਿੱਖ ਬਰਾਬਰੀ ਅਤੇ ਨਿਆਂ ਨੂੰ ਬਣਾਈ ਰੱਖਣ ਦੇ ਸੰਕਲਪ ਦੇ ਰੂਪ ਵਿਚ ਪੱਗ ਬੰਨ੍ਹਦੇ ਹਨ।'' ਉੱਥੇ ਪੈਟ ਟੂਮੇ ਨੇ ਕਿਹਾ ਕਿ ਪੇਨਸਿਲਵੇਨੀਆ ਜੀਵੰਤ ਸਿੱਖ ਭਾਈਚਾਰੇ ਦੇ ਕਈ ਲੋਕਾਂ ਦਾ ਘਰ ਹੈ। ਮੈਂ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਾਂ ਹਾਂ।'' ਸੈਨੇਟਰ ਗੈਰੀ ਪੀਟਰਸ ਨੇ ਕਿਹਾ,''ਜਿਹੜੇ ਵੀ ਲੋਕ ਇਸ ਤਿਉਹਾਰ ਨੂੰ ਮਨਾ ਰਹੇ ਹਨ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।''

Vandana

This news is Content Editor Vandana