ਅਮਰੀਕਾ ਦੇ ਕੁੱਲ ਵਿਦੇਸ਼ੀ ਵਿਦਿਆਰਥੀਆਂ ''ਚੋਂ 48 ਫੀਸਦੀ ਭਾਰਤੀ ਅਤੇ ਚੀਨੀ : ਰਿਪੋਰਟ

08/30/2020 6:31:12 PM

ਵਾਸ਼ਿੰਗਟਨ (ਬਿਊਰੋ): 2019 ਵਿਚ ਅਮਰੀਕਾ ਪੜ੍ਹਦੇ ਰਹੇ ਵਿਦੇਸ਼ੀ ਵਿਦਿਆਰਥੀਆਂ ਵਿਚੋਂ ਕਰੀਬ ਅੱਧੇ ਭਾਰਤ ਅਤੇ ਚੀਨ ਤੋਂ ਹਨ। 2019 ਵਿਚ ਅਮਰੀਕਾ ਦੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿਚੋਂ 48 ਫੀਸਦੀ ਭਾਰਤ ਅਤੇ ਚੀਨ ਦੇ ਅਤੇ 52 ਫੀਸਦੀ ਬਾਕੀ ਸਾਰੀ ਦੁਨੀਆ ਵਿਚੋਂ ਸਨ। ਅਮਰੀਕਾ ਵਿਚ ਪ੍ਰਵਾਸੀ ਵਿਦਿਆਰਥੀਆਂ 'ਤੇ ਸਟੂਡੈਂਟ ਐਂਡ ਐਕਸਚੇਂਜ ਵਿਜੀਟਰ ਪ੍ਰੋਗਰਾਮ (ਐੱਸ.ਈ.ਵੀ.ਪੀ.) ਦੀ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 

ਰਿਪੋਰਟ ਦੇ ਮੁਤਾਬਕ, 2019 ਵਿਚ ਅਮਰੀਕਾ ਵਿਚ ਕੁੱਲ 7,33,718 (48 ਫੀਸਦੀ) ਵਿਦਿਆਰਥੀਆ ਚੀਨ ਅਤੇ ਭਾਰਤ ਦੇ ਸਨ। ਇਹਨਾਂ ਵਿਚ ਚੀਨ ਦੇ 4,74,479 ਅਤੇ ਭਾਰਤ ਦੇ 2,49,221 ਵਿਦਿਆਰਥੀਆਂ ਸਨ। ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਵਿਚ ਅੰਤਰਰਾਸ਼ਟਰੀ ਗੈਰ-ਪ੍ਰਵਾਸੀ ਵਿਦਿਆਰਥੀਆਂ 'ਤੇ ਜਾਣਕਾਰੀ ਰੱਖਣ ਵਾਲੀ ਵੈਬ ਆਧਾਰਿਤ ਪ੍ਰਣਾਲੀ ਸੇਵਿਸ ਦੇ ਰਿਕਾਰਡ ਦੇ ਮੁਤਾਬਕ 2019 ਵਿਚ ਐੱਫ-1 ਅਤੇ ਐੱਮ-1 ਵੀਜ਼ਾ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 15.2 ਲੱਖ ਸੀ। ਇਹ ਬੀਤੇ ਸਾਲ ਮਤਲਬ 2019 ਦੇ ਮੁਕਾਬਲੇ ਘੱਟ ਸੀ। 

ਪੜ੍ਹੋ ਇਹ ਅਹਿਮ ਖਬਰ- ਸਿਡਨੀ: ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਾਲੇ ਝਗੜਾ

ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ 2018 ਤੋਂ 1.7 ਫੀਸਦੀ ਦੀ ਕਮੀ ਆਈ। ਇੱਥੇ ਦੱਸ ਦਈਏ ਕਿ ਐੱਫ-1 ਵੀਜ਼ਾ ਅਮਰੀਕਾ ਵਿਚ ਅਕਾਦਮਿਕ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਤੇ ਐੱਮ-1 ਵੀਜ਼ਾ ਕਾਰੋਬਾਰੀ ਅਤੇ ਤਕਨੀਕੀ ਸੰਸਥਾਵਾਂ ਵਿਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਜਾਰੀ ਹੁੰਦਾ ਹੈ। ਬੀਤੇ ਇਕ ਦਹਾਕੇ ਤੋਂ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ ਵਿਚ ਚੀਨੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ ਹੈ। ਉੱਥੇ ਭਾਰਤੀ ਵਿਦਿਆਰਥੀਆਂ ਵੀ ਵੱਡੀ ਗਿਣਤੀ ਵਿਚ ਅਮਰੀਕਾ ਜਾਂਦੇ ਹਨ। ਇਸ ਤੋਂ ਇਕ ਸਾਲ ਪਹਿਲਾਂ ਮਤਲਬ 2018 ਵਿਚ ਚੀਨ ਤੋਂ 3,69,548 ਵਿਦਿਆਰਥੀ ਯੂ.ਐੱਸ. ਗਏ। ਇਸ ਦੇ ਬਾਅਦ ਭਾਰਤ ਤੋਂ 2,02,014 ਵਿਦਿਆਰਥੀ ਅਮਰੀਕਾ ਗਏ।

ਪੜ੍ਹੋ ਇਹ ਅਹਿਮ ਖਬਰ- ਸਵੀਡਨ : ਧਾਰਮਿਕ ਕਿਤਾਬ ਸਾੜਨ 'ਤੇ ਭੜਕੀ ਹਿੰਸਾ, ਨਫਰਤ ਫੈਲਾਉਣ ਦੇ ਦੋਸ਼ 'ਚ 3 ਗ੍ਰਿਫਤਾਰ

Vandana

This news is Content Editor Vandana