ਅਮਰੀਕਾ ਦੀ ''ਗੌਟ ਟੇਲੈਂਟ'' ਜੇਨ ਮਾਰਕਜੇਵਸਕੀ ਦੀ ਕੈਂਸਰ ਨਾਲ ਮੌਤ

02/22/2022 12:41:26 PM

ਵਾਸ਼ਿੰਗਟਨ (ਰਾਜ ਗੋਗਨਾ): ਬੀਤੇ ਦਿਨੀਂ ਗਾਇਕਾ ਜੇਨ ਮਾਰਕਜ਼ੇਵਸਕੀ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲੜਾਈ ਤੋਂ ਬਾਅਦ ਮੌਤ ਹੋ ਗਈ। ਮਾਰਕਜ਼ੇਵਸਕੀ ਦੁਨੀਆ ਵਿਚ ਸਟੇਜ ਦੇ ਨਾਮ ਨਾਲ ਜਾਣੀ ਜਾਂਦੀ ਸੀ, ਜਿਸਨੇ ਅਮਰੀਕਾਜ਼ ਗੌਟ ਟੇਲੈਂਟ" ਵਿੱਚ ਇੱਕ ਪ੍ਰਤੀਯੋਗੀ ਹੋਣ ਤੋਂ ਬਾਅਦ ਪੈਰੋਕਾਰਾਂ ਵਿਚ ਇਕ ਨਾਮ ਕਮਾਇਆ ਸੀ। ਉਸਦੇ ਪਰਿਵਾਰ ਨੇ ਇਹ ਪੁਸ਼ਟੀ ਕੀਤੀ ਹੈ।ਮਾਰਕਜ਼ੇਵਸਕੀ ਪਰਿਵਾਰ ਨੇ ਅਮਰੀਕਨ ਮੀਡੀਆ ਦੁਆਰਾ ਪ੍ਰਦਾਨ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ, ਉਸਦਾ ਪਰਿਵਾਰ, ਉਸਦੀ ਮੌਤ ਅਤੇ ਕਲਪਨਾਯੋਗ ਘਾਟੇ ਨਾਲ ਤਬਾਹ ਹੋ ਗਏ ਹਾਂ।

ਪੜ੍ਹੋ ਇਹ ਅਹਿਮ ਖ਼ਬਰ-  ਕੈਂਸਰ ਤੋਂ ਪੀੜਤ ਸੁਖਮਿੰਦਰ ਸਿੰਘ ਹੰਸਰਾ ਦਾ ਦਿਹਾਂਤ, ਪਾਰਟੀ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਮ੍ਰਿਤਕ ਨਾਮਵਰ ਮਾਰਕਜ਼ੇਵਸਕੀ ਪਿਛਲੇ ਚਾਰ ਸਾਲਾਂ ਤੱਕ ਕੈਂਸਰ ਨਾਲ ਲੜੀ ਅਤੇ ਬੀਤੇ ਦਿਨੀਂ 19 ਫਰਵਰੀ ਨੂੰ ਉਸ ਦੀ ਮੌਤ ਹੋ ਗਈ। ਉਸਦੇ ਪਰਿਵਾਰ ਨੇ ਇਹ ਜਾਣਕਾਰੀ ਮੀਡੀਏ ਨਾਲ ਸਾਂਝੀ ਕੀਤੀ। ਅਮਰੀਕਾਨ ਗੌਟ ਟੇਲੈਂਟ" 'ਤੇ ਪਿਛਲੇ ਸਾਲ ਇੱਕ ਸ਼ਾਨਦਾਰ ਆਡੀਸ਼ਨ ਦੇਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਧਿਆਨ ਉਸ ਨੇ ਖਿੱਚਿਆ,ਸੀ। "ਇਟਸ ਓਕੇ" ਨਾਮ ਦਾ ਇੱਕ ਅਸਲੀ ਗੀਤ ਵੀ ਉਸ ਨੇ ਪੇਸ਼ ਕੀਤਾ ਸੀ ਜੋ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ ਸੀ। ਸ਼ੋਅ ਵਿਚ ਆਪਣੇ ਪਹਿਲੇ ਪ੍ਰਦਰਸ਼ਨ ਦੌਰਾਨ, ਉਸਨੇ ਜੱਜਾਂ ਨੂੰ ਖੁਲਾਸਾ ਕੀਤਾ ਸੀ ਕਿ ਉਹ ਕੈਂਸਰ ਨਾਲ ਲੜ ਰਹੀ ਸੀ ਜੋ ਉਸਦੇ ਫੇਫੜਿਆਂ ਅਤੇ ਰੀੜ੍ਹ ਦੀ ਹੱਡੀ ਅਤੇ ਜਿਗਰ ਵਿੱਚ ਫੈਲ ਗਿਆ ਸੀ। ਉਸਨੇ ਆਪਣੀ ਸਕਾਰਾਤਮਕਤਾ ਅਤੇ ਸੰਕਲਪ ਨਾਲ ਜੱਜ ਸਾਈਮਨ ਕੋਵੇਲ ਨੂੰ ਇਸ ਗੱਲ ਬਾਰੇ ਮੌਤ ਤੋਂ ਪਹਿਲਾਂ ਪ੍ਰਭਾਵਿਤ ਕੀਤਾ ਸੀ।

Vandana

This news is Content Editor Vandana