ਅਮਰੀਕਾ ਨੇ ਮਿਜ਼ਾਇਲ ਖਰੀਦ ਨੂੰ ਲੈ ਕੇ ਤੁਰਕੀ ਨੂੰ ਮੁੜ ਦਿੱਤੀ ਚਿਤਾਵਨੀ

07/10/2019 2:17:19 PM

ਵਾਸ਼ਿੰਗਟਨ— ਅਮਰੀਕਾ ਨੇ ਮੰਗਲਵਾਰ ਨੂੰ ਤੁਰਕੀ ਨੂੰ ਮੁੜ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਰੂਸ ਦੀ ਮਿਜ਼ਾਇਲ ਪ੍ਰਣਾਲੀ ਖਰੀਦਦਾ ਹੈ ਤਾਂ  ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਦ੍ਰੋਯਾਨ ਨੇ ਪਿਛਲੇ ਮਹੀਨੇ ਟਰੰਪ ਨਾਲ ਮਿਲਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਐੱਸ-400 ਖਰੀਦਣ 'ਤੇ ਤੁਰਕੀ ਪਾਬੰਦੀਆਂ ਦਾ ਸਾਹਮਣਾ ਨਹੀਂ ਕਰੇਗਾ।

ਅਸਲ 'ਚ ਇਸ ਤੋਂ ਪਹਿਲਾਂ ਪੈਂਟਾਗਨ ਨੇ ਰਸਮੀ ਤੌਰ 'ਤੇ ਅੰਕਾਰਾ ਤੋਂ ਇਹ ਖਰੀਦ 31 ਜੁਲਾਈ ਤੱਕ ਰੱਦ ਕਰਨ ਜਾਂ ਫਿਰ ਐੱਫ-34 ਜੰਗੀ ਜਹਾਜ਼ ਪ੍ਰੋਗਰਾਮ ਤੋਂ ਬਾਹਰ ਨਿਕਲਣ ਨੂੰ ਤਿਆਰ ਰਹਿਣ ਲਈ ਕਿਹਾ ਸੀ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰਗਨ ਓਟਾਰਗੁਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੁਰਕੀ ਜੇਕਰ ਐੱਸ-400 ਸਵਿਕਾਰ ਕਰਦਾ ਹੈ ਤੇ ਨਾਕਾਰਾਤਮਕ ਨਤੀਜਿਆਂ ਦਾ ਸਾਹਮਣਾ ਕਰੇਗਾ।

Baljit Singh

This news is Content Editor Baljit Singh