ਅਮਰੀਕਾ ਚਾਹੁੰਦੈ ਭਾਰਤ ਨਿਰਪੱਖ ਅਤੇ ਸਾਂਝਾ ਵਪਾਰ ਅਪਣਾਵੇ

06/26/2019 10:13:03 AM

ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਤਿੰਨ ਦਿਨਾਂ ਭਾਰਤ ਦੌਰੇ 'ਤੇ ਦਿੱਲੀ ਪੁੱਜਣ ਦੇ ਕੁੱਝ ਹੀ ਘੰਟਿਆਂ ਬਾਅਦ ਅਮਰੀਕਾ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਰੁਕਾਵਟਾਂ ਨੂੰ ਘੱਟ ਕਰਨ ਅਤੇ ਨਿਰਪੱਖ ਅਤ ਸਾਂਝੇ ਕਾਰੋਬਾਰ ਦਾ ਰੁਖ਼ ਕਰਨ। ਵਿਦੇਸ਼ ਮੰਤਰਾਲੇ ਦੀ ਫੈਕਟ ਸ਼ੀਟ ਮੁਤਾਬਕ,'ਜੇਕਰ ਭਾਰਤ ਕਾਰੋਬਾਰ ਦੀਆਂ ਰੁਕਾਵਟਾਂ ਨੂੰ ਘੱਟ ਕਰ ਕੇ ਨਿਰਪੱਖ ਅਤੇ ਸਾਂਝੇ ਵਪਾਰ ਦਾ ਰੁਖ਼ ਅਪਣਾਉਂਦਾ ਹੈ ਤਾਂ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ, ਅਸੀਂ ਕਾਰੋਬਾਰੀ ਸਬੰਧਾਂ 'ਚ ਵਾਧਾ ਕਰੀਏ ਅਤੇ ਉੱਚ ਗੁਣਵੱਤਾ ਵਾਲੀ ਨੌਕਰੀਆਂ ਪੈਦਾ ਕਰਨ ਦੀਆਂ ਪੂਰੀਆਂ ਸੰਭਾਵਨਾਵਾਂ ਹਨ।'' 

ਅਮਰੀਕੀ ਕੰਪਨੀਆਂ ਭਾਰਤ 'ਚ ਕਾਫੀ ਮੌਕੇ ਦੇਖਦੀਆਂ ਹਨ ਅਤੇ ਵਧਦੇ ਆਰਥਿਕ ਖੁੱਲ੍ਹੇਪਨ ਅਤੇ ਨਿਵੇਸ਼ ਨਾਲ ਸਾਂਝਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ, 'ਟਰੰਪ ਪ੍ਰਸ਼ਾਸਨ ਇਹ ਨਿਸ਼ਚਿਤ ਕਰਨ ਲਈ ਕੰਮ ਕਰ ਰਿਹਾ ਹੈ ਕਿ ਭਾਰਤ 'ਚ ਕੰਮ ਕਰ ਰਹੀਆਂ ਅਮਰੀਕੀ ਕੰਪਨੀਆਂ ਕੋਲ ਵੀ ਅਜਿਹੇ ਮੌਕੇ ਹੋਣੇ ਚਾਹੀਦੇ ਹਨ ਜਿਵੇਂ ਕਿ ਅਮਰੀਕਾ 'ਚ ਭਾਰਤੀ ਕੰਪਨੀਆਂ ਨੂੰ ਮਿਲਦੇ ਹਨ। ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤ ਦੇ 'ਨੰਬਰ ਇਕ' ਵਿਦੇਸ਼ੀ ਬਾਜ਼ਾਰ ਦੇ ਤੌਰ 'ਤੇ ਅਮਰੀਕੀ ਉਸ ਦੇ ਲਗਭਗ ਕੁੱਲ ਬਰਾਮਦ ਦਾ ਲਗਭਗ ਪੰਜਵਾਂ ਹਿੱਸਾ ਖਰੀਦਦੇ ਹਨ। ਭਾਰਤ ਵੀ ਅਮਰੀਕੀ ਸਮਾਨਾਂ ਲਈ ਤੇਜ਼ੀ ਨਾਲ ਵਧ ਰਿਹਾ ਅਹਿਮ ਬਾਜ਼ਾਰ ਹੈ।