ਸੈਨੇਟਾਈਜ਼ਰ ਲਈ ਲੋਕ ਵਰਤ ਰਹੇ ਨੇ ਵੋਡਕਾ, ਕੰਪਨੀ ਨੇ ਦਿੱਤੀ ਇਹ ਸਲਾਹ

03/10/2020 1:50:46 PM

ਵਾਸ਼ਿੰਗਟਨ (ਬਿਊਰੋ): ਮੌਜੂਦਾ ਸਮੇਂ ਵਿਚ ਜਾਨਲੇਵਾ ਕੋਰੋਨਾਵਾਇਰਸ ਦੁਨੀਆਭਰ ਵਿਚ ਪੈਰ ਪਸਾਰ ਚੁੱਕਾ ਹੈ। ਇਸ ਵਾਇਰਸ ਤੋਂ ਬਚਾਅ ਲਈ ਲੋਕ ਵੱਖ-ਵੱਖ ਢੰਗ ਅਪਨਾ ਰਹੇ ਹਨ। ਇਸੇ ਲਈ ਯੂ.ਐੱਸ. ਵੋਡਕਾ ਡਿਸਟਿਲਰ ਟਿਟੋ ਨੇ ਖਰੀਦਦਾਰਾਂ ਨੂੰ ਚਿਤਾਵਨੀ ਦਿੱਤੀ ਹੈ,''ਉਹ ਆਪਣੀ ਸ਼ਰਾਬ ਨਾਲ ਹੈਂਡ ਸੈਨੇਟਾਈਜ਼ਰ ਨਾ ਬਣਾਉਣ। ਇਸ ਨਾਲ ਉਹਨਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਨਹੀਂ ਮਿਲੇਗੀ।''

ਅਸਲ ਵਿਚ ਇੰਟਰਨੈੱਟ ਯੂਜ਼ਰਸ ਕੋਰੋਨਾਵਾਇਰਸ ਤੋਂ ਬਚਾਅ ਲਈ ਇਸ ਵੋਡਕਾ ਨਾਲ ਆਪਣੇ ਲਈ ਹੈਂਡ ਸੈਨੇਟਾਈਜ਼ਰ ਬਣਾਉਣ ਦਾ ਲਗਾਤਾਰ ਦਾਅਵਾ ਕਰ ਰਹੇ ਹਨ। ਟੈਕਸਾਸ ਦੇ ਰਹਿਣ ਵਾਲੇ ਇਕ ਟਵਿੱਟਰ ਯੂਜ਼ਰ ਨੇ ਲਿਖਿਆ,''ਮੈਂ ਤੁਹਾਡੇ ਵੋਡਕਾ ਨਾਲ ਹੈਂਡ ਸੈਨੇਟਾਈਜ਼ਰ ਬਣਾਇਆ ਹੈ। ਇਹ ਸਵਾਦ ਵਿਚ ਵੀ ਬੁਰਾ ਨਹੀਂ ਹੈ। ਟੀਟੋ ਦੇ ਵੋਡਕਾ ਨੂੰ ਚੀਅਰਸ, ਜੋ ਮੈਨੂੰ ਰੋਗਾਣੂ ਮੁਕਤ ਰੱਖਣ ਦੇ ਨਾਲ ਹੀ ਚੰਗਾ ਵੀ ਮਹਿਸੂਸ ਕਰਾਉਂਦਾ ਹੈ।''

ਪੜ੍ਹੋ ਇਹ ਅਹਿਮ ਖਬਰ- US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ

ਕੈਲੀਯਲ ਨਾਮ ਦੇ ਇਕ ਹੋਰ ਯੂਜ਼ਰ ਨੇ ਲਿਖਿਆ,''ਕੋਰੋਨਾਵਾਇਰਸ ਤੋਂ ਸੁਰੱਖਿਅਤ ਰੱਖਣ ਲਈ @TitosVodka ਤੋਂ ਕੁਝ ਹੈਂਡ ਸੈਨੀਟਾਈਜ਼ਰ ਬਣਾਉਣ ਜਾ ਰਹੇ ਹਾਂ।'' ਜਦਕਿ ਇਕ ਹੋਰ ਪ੍ਰਸ਼ੰਸਕ ਰਿਕ ਹੋਲਟਰ ਨੇ ਹੱਥ ਧੋਣ ਲਈ ਵੋਡਕਾ ਦੀ ਇਕ ਬੋਤਲ ਰੱਖਣ ਦਾ ਸੁਝਾਅ ਦਿੱਤਾ। ਇਸ ਤਰ੍ਹਾਂ ਦੇ ਮੈਸੇਜ ਵਾਇਰਲ ਹੋਣ ਦੇ ਬਾਅਦ ਟਿਟੋ ਵੋਡਕਾ ਨੇ ਟਵਿੱਟਰ 'ਤੇ ਲੋਕਾਂ ਨੂੰ ਅਪੀਲ ਕੀਤੀ,''ਉਹ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਦੇ ਬਾਰੇ ਵਿਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਦੇ ਦਿਸ਼ਾ-ਨਿਰਦੇਸ਼ਾਂ ਦਾ ਧਿਆਨ ਰੱਖਣ।'' 

 

ਸੀ.ਡੀ.ਸੀ. ਮੁਤਾਬਕ,''ਹੈਂਡ ਸੈਨੇਟਾਈਜ਼ਰ ਵਿਚ ਘੱਟੋ-ਘੱਟ 60 ਫੀਸਦੀ ਅਲਕੋਹਲ ਹੋਣੀ ਲਾਜ਼ਮੀ ਹੈ। ਟੀਟੋ ਦੇ ਹੱਥ ਨਾਲ ਬਣਾਏ ਵੋਡਕਾ ਵਿਚ 40 ਫੀਸਦੀ ਹੀ ਅਲਕੋਹਲ ਹੈ। ਲਿਹਾਜਾ ਉਹ ਸੀ.ਡੀ.ਸੀ. ਦੀ ਵਰਤਮਾਨ ਸਿਫਾਰਿਸ਼ ਨੂੰ ਪੂਰਾ ਨਹੀਂ ਕਰਦਾ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੋਡਕਾ ਦੀ ਵਰਤੋਂ ਹੈਂਡ ਸੈਨੇਟਾਈਜ਼ਰ ਦੇ ਰੂਪ ਵਿਚ ਨਾ ਕਰਨ।'' ਇਸ ਪੋਸਟ ਦੇ ਬਾਅਦ ਕਈ ਲੋਕਾਂ ਨੇ ਕੁਮੈਂਟ ਕੀਤੇ ਹਨ, ਜਿਸ ਵਿਚ ਉਹਨਾਂ ਨੇ ਉਲਟਾ ਕੰਪਨੀ ਨੂੰ ਸੁਝਾਅ ਦਿੱਤਾ ਹੈ ਕਿ ਉਹ ਅਜਿਹੀ ਵੋਡਕਾ ਬਣਾਉਣ ਜੋ ਹੈਂਡ ਸੈਨੇਟਾਈਜ਼ਰ ਦਾ ਵੀ ਕੰਮ ਕਰੇ।

ਇਕ ਟਵਿੱਟਰ ਯੂਜ਼ਰ ਨੇ ਲਿਖਿਆ,''ਸ਼ਾਇਦ ਤੁਸੀਂ ਵੋਡਕਾ ਕੰਪਨੀ) ਇਸ ਸੰਕਟ ਦੀ ਘੜੀ ਵਿਚ ਇਕ ਵਿਸ਼ੇਸ਼ ਐਡੀਸ਼ਨ ਦੀ ਵੋਡਕਾ ਨੂੰ ਬਾਜ਼ਾਰ ਵਿਚ ਲਿਆਉਣ 'ਤੇ ਵਿਚਾਰ ਕਰ ਸਕਦੇ ਹੋ।'' ਇਕ ਹੋਰ ਯੂਜ਼ਰ ਨੇ ਲਿਖਿਆ,''ਮੇਰਾ ਗਣਿਤ ਕਮਜ਼ੋਰ ਹੈ। ਮੈਨੂੰ ਦੱਸੋ ਕਿ ਅੰਦਰੂਨੀ ਸਫਾਈ ਲਈ ਵੋਡਕਾ ਦੇ ਕਿੰਨੇ ਸ਼ਾਟਸ ਦੀ ਲੋੜ ਹੋਵੇਗੀ ਤਾਂ ਜੋ ਸਰੀਰ ਦੇ ਅੰਦਰ 60 ਫੀਸਦੀ ਅਲਕੋਹਲ ਹੋ ਜਾਵੇ।''

Vandana

This news is Content Editor Vandana