ਅਮਰੀਕਾ ਤੇ ਚੀਨ ਜਲਵਾਯੂ ਸੰਕਟ ’ਤੇ ਤੁਰੰਤ ਸਹਿਯੋਗ ਲਈ ਹੋਏ ਸਹਿਮਤ

04/19/2021 2:02:24 AM

ਸਿਓਲ–ਦੁਨੀਆ ਦੇ ਸਭ ਤੋਂ ਵੱਡੇ ਕਾਰਬਨ ਪ੍ਰਦੂਸ਼ਕਾਂ ਅਮਰੀਕਾ ਤੇ ਚੀਨ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਕਰਨ ’ਤੇ ਸਹਿਮਤੀ ਜਤਾਈ ਹੈ। ਦੋਵਾਂ ਦੇਸ਼ਾਂ ਦਰਮਿਆਨ ਅਜਿਹੇ ਸਮੇਂ ’ਚ ਇਹ ਸਹਿਮਤੀ ਬਣੀ ਹੈ ਜਦ ਕੁਝ ਹੀ ਦਿਨਾਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਜਲਵਾਯੂ ਤਬਦੀਲੀ ’ਤੇ ਚਰਚਾ ਲਈ ਦੁਨੀਆ ਦੇ ਨੇਤਾਵਾਂ ਨਾਲ ਡਿਜੀਟਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਣਗੇ। ਬਾਈਡੇਨ ਨੇ 22 ਤੇ 23 ਅਪ੍ਰੈਲ ਨੂੰ ਆਯੋਜਿਤ ਹੋਣ ਵਾਲੇ ਸਿਖਰ ਸੰਮੇਲਨ ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਸਮੇਤ ਦੁਨੀਆ ਦੇ 40 ਨੇਤਾਵਾਂ ਨੂੰ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ-ਪਾਕਿ ’ਚ ਇਸ ਸਾਲ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਵੱਧ 6000 ਨਵੇਂ ਮਾਮਲੇ ਮਿਲੇ

ਇਕ ਸੰਯੁਕਤ ਬਿਆਨ ’ਚ ਦੱਸਿਆ ਗਿਆ ਹੈ ਕਿ ਜਲਵਾਯੂ ਤਬਦੀਲੀ ਸਬੰਧੀ ਮਾਮਲਿਆਂ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਜਾਨ ਕੈਰੀ ਤੇ ਉਨ੍ਹਾਂ ਦੇ ਚੀਨੀ ਹਮਅਹੁਦਾ ਸ਼ੀਏ ਝੇਨਹੂਆ ਪਿਛਲੇ ਹਫਤੇ ਸ਼ੰਘਾਈ ’ਚ 2 ਦਿਨਾ ਗੱਲਬਾਤ ਦੌਰਾਨ ਸਹਿਮਤੀ ’ਤੇ ਪਹੁੰਚੇ। ਬਿਆਨ ’ਚ ਕਿਹਾ ਗਿਆ ਕਿ ਅਮਰੀਕਾ ਤੇ ਚੀਨ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਇਕ-ਦੂਜੇ ਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਕਰਨ ਲਈ ਪ੍ਰਤੀਬੱਧ ਹਨ। ਇਸ ਸੰਕਟ ਨਾਲ ਗੰਭੀਰਤਾ ਤੇ ਤੁਰੰਤ ਨਜਿੱਠਿਆ ਜਾਣਾ ਚਾਹੀਦਾ ਹੈ। ਚੀਨ ਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਕਾਰਬਨ ਪ੍ਰਦੂਸ਼ਕ ਹਨ।

ਇਹ ਵੀ ਪੜ੍ਹੋ-ਅਮਰੀਕਾ ਨੇ ਭਾਰਤ, ਚੀਨ, ਜਾਪਾਨ ਸਮੇਤ 11 ਦੇਸ਼ਾਂ ਨੂੰ ਕਰੰਸੀ ਵਿਹਾਰ ਨਿਗਰਾਨੀ ਸੂਚੀ ’ਚ ਰੱਖਿਆ

ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੀ ਸਫਲਤਾ ਲਈ ਉਨ੍ਹਾਂ ਦਾ ਸਹਿਯੋਗ ਮਹੱਤਵਪੂਰਨ ਹੈ ਪਰ ਮਨੁੱਖੀ ਅਧਿਕਾਰ ਉਲੰਘਣਾ ਸਬੰਧੀ ਮਾਮਲਿਆਂ, ਵਪਾਰ ਤੇ ਦੱਖਣ ਚੀਨ ਸਾਗਰ ਤੇ ਤਾਈਵਾਨ ’ਤੇ ਚੀਨ ਦੇ ਦਾਅਵੇ ਕਾਰਣ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਹਨ। ਕੈਰੀ ਦੀ ਯਾਤਰਾ ਬਾਈਡੇਨ ਦੇ ਜਨਵਰੀ ’ਚ ਰਾਸ਼ਟਰਪਤੀ ਦੇ ਰੂਪ ’ਚ ਅਹੁਦਾ ਸੰਭਾਲਣ ਤੋਂ ਬਾਅਦ ਕਿਸੇ ਉੱਚ ਪੱਧਰੀ ਅਮਰੀਕੀ ਅਧਿਕਾਰੀ ਦੀ ਪਹਿਲੀ ਚੀਨ ਯਾਤਰਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਕੈਰੀ ਸ਼ੰਘਾਈ ਤੋਂ ਦੱਖਣੀ ਕੋਰੀਆ ਰਵਾਨਾ ਹੋ ਗਏ। ਕੈਰੀ ਨੇ ਐਤਵਾਰ ਨੂੰ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਦੁਨੀਆ 'ਚ ਸਭ ਤੋਂ ਵਧੇਰੇ ਕੋਲਾ ਇਸਤੇਮਾਲ ਕਰਨ ਵਾਲਾ ਦੇਸ਼ ਹੈ। ਕੈਰੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਚੀਨੀ ਅਧਿਕਾਰੀਆਂ ਨੇ ਗਲੋਬਲੀ ਊਰਜਾ ਦੇ ਖੇਤਰ 'ਚ ਬਦਲਾਅ ਦੀ ਪ੍ਰਕਿਰਿਆ ਤੇਜ਼ ਕਰਨ 'ਤੇ ਕਾਫੀ ਚਰਚਾ ਕੀਤੀ।

ਇਹ ਵੀ ਪੜ੍ਹੋ-'ਘਰ ਦੇ ਬਾਹਰ' ਮਾਸਕ ਲਗਾਉਣਾ ਜ਼ਰੂਰੀ ਨਹੀਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar