ਅਮਰੀਕਾ : ਰੋਨਿਲ ਸਿੰਘ ਦਾ ਸਨਮਾਨ ਸਮੇਤ ਕੀਤਾ ਗਿਆ ਅੰਤਮ ਸਸਕਾਰ

01/06/2019 10:28:09 AM

ਵਾਸ਼ਿੰਗਟਨ (ਬਿਊਰੋ)— ਮਰਹੂਮ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਰੋਨਿਲ ਸਿੰਘ (33) ਦਾ ਸ਼ਨੀਵਾਰ ਨੂੰ ਕੈਲੀਫੋਰਨੀਆ ਵਿਚ ਅੰਤਮ ਸਸਕਾਰ ਕੀਤਾ ਗਿਆ। ਕਈ ਪੁਲਸ ਅਧਿਕਾਰੀਆਂ ਅਤੇ ਨਾਗਰਿਕਾਂ ਨੇ ਅਮਰੀਕੀ ਝੰਡੇ ਵਿਚ ਲਿਪਟੀ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਫੁੱਲ ਚੜ੍ਹਾ ਕੇ ਭਿੱਜੀਆਂ ਅੱਖਾਂ ਨਾਲ ਆਖਰੀ ਵਿਦਾਈ ਦਿੱਤੀ। ਕੈਲੀਫੋਰਨੀਆ ਨੇ ਗਵਰਨਰ ਐਡਮੰਡ ਬ੍ਰਾਊਨ ਸਮੇਤ ਪੁਲਸ ਵਿਭਾਗ ਦੇ ਕਈ ਅਧਿਕਾਰੀਆਂ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ।

ਅੰਤਮ ਸਸਕਾਰ ਤੋਂ ਪਹਿਲਾਂ ਰੋਨਿਲ ਨੂੰ 'ਗਾਰਡ ਆਫ ਆਨਰ' ਦਿੱਤਾ ਗਿਆ। ਅਮਰੀਕਾ ਵਿਚ ਫਿਜੀ ਦੇ ਰਾਜਦੂਤ ਨਾਯਾਕਰੂਰੂ ਬਲਾਵੁ ਸੋਲੋ ਮਾਰਾ ਨੇ ਰੋਨਿਲ ਦੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ 'ਫਿਜੀ ਵਿਚ ਪੈਦਾ ਹੋਇਆ ਅਮਰੀਕੀ ਹੀਰੋ' ਦੱਸਿਆ। ਸ਼ੁੱਕਰਵਾਰ ਸਵੇਰੇ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮਾਡੈਸਟੋ ਸ਼ਹਿਰ ਤੋਂ ਨਿਊਮੈਨ ਲਿਆਇਆ ਜਾ ਰਿਹਾ ਸੀ ਉਦੋਂ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਸੜਕ ਕਿਨਾਰੇ ਇਕੱਠੇ ਹੋਏ ਸਨ। ਰੋਨਿਲ ਦੇ ਸਨਮਾਨ ਵਿਚ ਕੈਲੀਫੋਰਨੀਆ ਸੂਬੇ ਦਾ ਝੰਡਾ ਵੀ ਅੱਧਾ ਝੁਕਾ ਦਿੱਤਾ ਗਿਆ।

Vandana

This news is Content Editor Vandana