ਅਮਰੀਕਾ ਤੋਂ ਬਾਅਦ ਜਾਪਾਨ, ਕੋਰੀਆ ,ਥਾਈਲੈਂਡ 'ਤੇ ਹੋਰ ਕਈ ਦੇਸ਼ ਵੀ ਕੋਰੋਨਾ ਵਾਇਰਸ ਦੀ ਮਾਰ ਹੇਠ

01/23/2020 10:08:18 PM

ਵਾਸ਼ਿੰਗਟਨ—ਚੀਨ ਦੇ ਵੁਹਾਨ 'ਚ ਫੈਲਿਆ ਜਾਨਲੇਵਾ ਕੋਰੋਨਾਵਾਇਰਸ ਹੁਣ ਅਮਰੀਕਾ ਤੋਂ ਬਾਅਦ ਹੁਣ ਜਾਪਾਨ, ਕੋਰੀਆ, ਥਾਈਲੈਂਡ ਸਮੇਤ ਕਈ ਹੋਰ ਦੇਸ਼ਾਂ 'ਚ ਵੀ ਪਹੁੰਚ ਗਿਆ ਹੈ। ਅਮਰੀਕੀ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਆਪਣੀ ਧਰਤੀ 'ਤੇ ਇਸ ਰਹੱਸਮਈ ਵਾਇਰਸ ਦੇ ਫੈਲਣ ਦੀ ਪੁਸ਼ਟੀ ਕੀਤੀ। ਚੀਨ ਦੇ ਇਹ ਵਾਇਰਸ ਕਾਰਨ ਹੁਣ ਤਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਵਾਸ਼ਿੰਗਟਨ ਨੇੜੇ 30 ਸਾਲ ਦੇ ਸ਼ਖਤ 'ਚ ਇਹ ਵਾਇਰਸ ਪਾਇਆ ਗਿਆ ਹੈ।

ਵਾਸ਼ਿੰਗਟਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ,''ਸ਼ਖਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਜਿਹਾ ਇਸ ਲਈ ਨਹੀਂ ਕਿਉਂਕਿ ਉਹ ਗੰਭੀਰ ਰੂਪ ਨਾਲ ਬੀਮਾਰ ਹੈ ਸਗੋਂ ਜਾਂਚ ਲਈ ਅਜਿਹਾ ਕੀਤਾ ਗਿਆ ਹੈ। 

ਸ਼ਖਸ ਦੀ ਹਾਲਤ ਫਿਲਹਾਲ ਬਿਹਤਰ ਦੱਸੀ ਜਾ ਰਹੀ ਹੈ। ਕੋਰੋਨਾਵਾਇਰਸ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਹੈ, ਜਿੱਥੇ ਵੱਡੀ ਗਿਣਤੀ ਵਿਚ ਲੋਕ ਇਸ ਦੀ ਚਪੇਟ ਵਿਚ ਹਨ। ਅਮਰੀਕਾ ਵਿਚ ਜਿਹੜੇ ਸ਼ਖਸ ਵਿਚ ਇਹ ਵਾਇਰਸ ਪਾਇਆ ਗਿਆ ਹੈ ਉਹ 15 ਜਨਵਰੀ ਨੂੰ ਵੁਹਾਨ ਤੋਂ ਇੱਥੇ ਪਹੁੰਚਿਆ ਸੀ।

Karan Kumar

This news is Content Editor Karan Kumar