ਅਮਰੀਕਾ : ਮੈਨਹੇਟਨ ਦੇ ਮੇਨ ਬੱਸ ਸਟੈਂਡ ਨੇੜੇ ਧਮਾਕਾ, 4 ਜ਼ਖਮੀ, ਸ਼ੱਕੀ ਗ੍ਰਿਫਤਾਰ

12/12/2017 2:00:30 AM

ਨਿਊਯਾਰਕ— ਅਮਰੀਕਾ ਦੇ ਟਾਇਮ ਸਕਵਾਇਰ ਦੇ ਨੇੜੇ ਧਮਾਕੇ ਦੀ ਖਬਰ ਮਿਲੀ ਹੈ। ਇਸ ਧਮਾਕੇ 'ਚ ਅਜੇ ਤੱਕ 4 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਸ ਸ਼ੁਰੂਆਤੀ ਜਾਂਚ 'ਚ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਹੈ।


ਜਾਣਕਾਰੀ ਮੁਤਾਬਕ ਇਹ ਧਮਾਕਾ ਸੋਮਵਾਰ ਦੀ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6:30 ਵਜੇ ਟਾਇਮ ਸਕਵੇਅਰ ਨੇੜੇ ਇਕ ਸਬਵੇਅ ਸਟੇਸ਼ਨ 'ਚ ਹੋਇਆ। ਪੁਲਸ ਨੇ ਇਸ ਧਮਾਕੇ ਤੋਂ ਬਾਅਦ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ, ਜਿਸ ਕੋਲੋਂ ਪੁਲਸ ਨੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਐੱਫ.ਡੀ.ਐੱਨ.ਵਾਈ. ਦਾ ਕਹਿਣਾ ਹੈ ਕਿ ਇਹ ਇਕ ਅੱਤਵਾਦੀ ਘਟਨਾ ਹੋ ਸਕਦੀ ਹੈ। ਪੁਲਸ ਮੁਤਾਬਕ ਇਸ ਧਮਾਕੇ 'ਚ ਪਾਈਪ ਬੰਬ ਦੀ ਵਰਤੋਂ ਦੀ ਸੰਭਾਵਨਾ ਹੈ। 


ਇਕ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਧਮਾਕੇ 'ਚ ਸ਼ੱਕੀ ਵੀ ਜ਼ਖਮੀ ਹੋ ਗਿਆ ਹੈ। ਅਜੇ ਇਹ ਪੁਖਤਾ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ 'ਚ ਹੋਰ ਕਿੰਨੇ ਲੋਕ ਜ਼ਖਮੀ ਹੋਏ ਹਨ ਪਰ ਮੌਕੇ 'ਤੇ ਦਰਜਨਾਂ ਐਂਬੂਲੈਂਸ ਮੌਜੂਦ ਹਨ। ਨਿਊਯਾਰਕ ਦੀ ਪੁਲਸ ਨੇ ਫਿਲਹਾਲ ਲਾਈਨ ਏ ਤੇ ਈ ਲਾਈਨ ਖਾਲੀ ਕਰਵਾ ਲਈ ਹੈ।