ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਈ-ਸਿਗਰਟ 'ਤੇ ਲੱਗੀ ਪਾਬੰਦੀ

09/18/2019 11:01:20 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਨਿਊਯਾਰਕ ਸ਼ਹਿਰ ਮੰਗਲਵਾਰ ਨੂੰ ਖੁਸ਼ਬੂ ਵਾਲੀ ਈ-ਸਿਗਰਟ ਨੂੰ ਪਾਬੰਦੀਸ਼ੁਦਾ ਕਰਨ ਵਾਲਾ ਦੂਜਾ ਰਾਜ ਬਣ ਗਿਆ ਹੈ। ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ ਦੇ ਬਾਅਦ ਇਹ ਕਦਮ ਚੁੱਕਿਆ ਗਿਆ। ਇਨ੍ਹਾਂ ਮੌਤਾਂ ਦੇ ਨਾਲ ਹੀ ਉਸ ਉਤਪਾਦ ਨੂੰ ਲੈ ਕੇ ਡਰ ਵੱਧ ਗਿਆ ਹੈ ਜਿਸ ਨੂੰ ਲੰਬੇ ਸਮੇਂ ਤੋਂ ਸਿਗਰਟ ਪੀਣ ਨਾਲੋਂ ਘੱਟ ਨੁਕਸਾਨਦੇਹ ਮੰੰਨਿਆ ਜਾਂਦਾ ਰਿਹਾ ਹੈ। ਖੁਸ਼ਬੂਦਾਰ ਈ-ਸਿਗਰਟ ਦੀ ਵਰਤੋਂ ਨੂੰ ਗੈਰ ਕਾਨੂੰਨੀ ਐਲਾਨ ਕਰਨ ਦੇ ਗਵਰਨਰ ਐਂਡਰਿਊ ਕਿਓਮੋ ਦੇ ਪ੍ਰਸਤਾਵ 'ਤੇ ਇਕ ਸਿਹਤ ਪਰੀਸ਼ਦ ਨੇ ਐਮਰਜੈਂਸੀ ਕਾਨੂੰਨ ਪਾਸ ਕੀਤਾ। ਫੇਫੜਿਆਂ ਨਾਲ ਸਬੰਧਤ ਗੰਭੀਰ ਬੀਮਾਰੀ ਦੇ ਅਚਾਨਕ ਵਾਧੇ ਦੇ ਬਾਅਦ ਇਹ ਪ੍ਰਸਤਾਵ ਪੇਸ਼ ਕੀਤਾ ਗਿਆ।

ਇਸ ਬੀਮਾਰੀ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਬੀਮਾਰ ਹੋ ਗਏ ਹਨ। ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਇਸ ਪਾਬੰਦੀ ਦਾ ਐਲਾਨ ਕਰਨ ਵਾਲਾ ਮਿਸ਼ੀਗਨ ਪਹਿਲਾ ਰਾਜ ਸੀ ਪਰ ਕਾਨੂੰਨ ਲਾਗੂ ਹੋਣਾ ਹਾਲੇ ਵੀ ਬਾਕੀ ਹੈ। ਕਿਓਮੋ ਨੇ ਕਿਹਾ,''ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੰਪਨੀਆਂ ਜਾਣਬੁੱਝ ਕੇ ਬਬਲਗਮ, ਕੈਪਟਨ ਕ੍ਰੰਚ ਅਤੇ ਕੌਟਨ ਕੈਂਡੀ ਜਿਹੇ ਸਵਾਦ ਜਾਂ ਖੁਸ਼ਬੂ ਦੀ ਵਰਤੋਂ ਕਰ ਕੇ ਨੌਜਵਾਨਾਂ ਨੂੰ ਈ-ਸਿਗਰਟ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂਹਨ। ਇਹ ਜਨ ਸਿਹਤ ਦਾ ਸੰਕਟ ਹੈ ਅਤੇ ਇਸ ਨੂੰ ਅੱਜ ਖਤਮ ਕੀਤਾ ਜਾਂਦਾ ਹੈ।'' ਗੌਰਤਲਬ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਰ ਦੇ ਪ੍ਰਸ਼ਾਸਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਬਹੁਤ ਜਲਦੀ ਹੀ ਈ-ਸਿਗਰਟ ਉਤਪਾਦਾਂ ਨੂੰ ਪਾਬੰਦੀਸ਼ੁਦਾ ਕਰਨ ਵਾਲਾ ਹੈ।

Vandana

This news is Content Editor Vandana