ਚੌਥੀ ਵਾਰ ਨੀਲਾਮ ਹੋਵੇਗਾ ਟਰੰਪ ਦੇ ਬਚਪਨ ਦਾ ਘਰ, ਜਾਣੋ ਕਿੰਨੀ ਹੈ ਕੀਮਤ

12/11/2020 2:01:29 AM

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਚਪਨ ਦਾ ਘਰ ਚਾਰ ਸਾਲ 'ਚ ਚੌਥੀ ਵਾਰ ਨੀਲਾਮ ਕੀਤਾ ਜਾ ਰਿਹਾ ਹੈ। ਇਸ ਦੀ ਕੀਮਤ 3 ਮਿਲੀਅਨ ਡਾਲਰ (ਕਰੀਬ 22 ਕਰੋੜ ਭਾਰਤੀ ਰੁਪਏ) ਤੈਅ ਕੀਤੀ ਗਈ ਹੈ। ਨੀਲਾਮ ਕਰਨ ਵਾਲੀ ਕੰਪਨੀ ਨੂੰ ਉਮੀਦ ਹੈ ਕਿ ਟਰੰਪ ਦੇ ਪ੍ਰਸ਼ੰਸ਼ਕ ਇਸ ਨੂੰ ਖਰੀਦਣ 'ਚ ਸਫਲ ਹੋਣਗੇ।

ਇਹ ਵੀ ਪੜ੍ਹੋ -ਟਰੰਪ ਦੀ ਜ਼ਿੱਦ ਤੋਂ ਮੇਲਾਨੀਆ ਵੀ ਪ੍ਰੇਸ਼ਾਨ, ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੀ ਹੈ ਘਰ

ਟਰੰਦ ਦੇ ਪਿਤਾ ਫਰੈਡ ਨੇ ਨਿਊਯਾਰਕ ਦੇ ਉਪਨਗਰ ਦੀ ਜਮੈਕਾ ਸਟਰੀਟ 'ਚ ਇਹ ਘਰ ਬਣਾਇਆ ਸੀ। ਇਸ ਘਰ 'ਚ ਟਰੰਪ ਦਾ ਚਾਰ ਸਾਲ ਦੀ ਉਮਰ ਤੱਕ ਬਚਪਨ ਬੀਤਿਆ ਸੀ। ਘਰ 'ਚ ਪੰਜ ਬੈੱਡਰੂਮ ਹਨ। ਬਾਅਦ 'ਚ ਪਿਤਾ ਨੇ ਵੱਡਾ ਘਰ ਬਣਵਾ ਲਿਆ ਸੀ ਜਿਸ 'ਚ 23 ਕਮਰੇ ਸਨ। ਟਰੰਪ ਦਾ ਇਹ ਘਰ ਚੌਥੀ ਵਾਰ ਨੀਲਾਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇਸ ਘਰ ਦੀ 2016 'ਚ ਨੀਲਾਮੀ ਹੋਈ ਸੀ।

ਇਹ ਵੀ ਪੜ੍ਹੋ -Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ

ਘਰ ਉਥੇ ਨੇੜੇ ਰਹਿਣ ਵਾਲੇ ਵਿਅਕਤੀ ਨੇ ਲਿਆ ਸੀ। ਇਕ ਸਾਲ ਬਾਅਦ ਨੀਲਾਮੀ ਬੋਲੀ ਲਾਉਣ ਵਾਲੇ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਇਸ ਘਰ ਦੀ ਨੀਲਾਮੀ ਲਈ ਏਅਰਬੀਨਬੀ 'ਤੇ ਟਰੰਪ ਦੇ ਕਟਆਊਟ ਨਾਲ ਵਿਗਿਆਪਨ ਦਿੱਤਾ ਗਿਆ। ਉਸ ਤੋਂ ਬਾਅਦ ਵੀ ਕੋਈ ਗੱਲ ਨਹੀਂ ਬਣੀ। ਇਸ ਤਰ੍ਹਾਂ ਨਾਲ ਇਹ ਘਰ ਹੁਣ ਚੌਥੀ ਵਾਰ ਨੀਲਾਮ ਹੋ ਰਿਹਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar