ਅਮਰੀਕਾ ਨੇ ਅੱਤਵਾਦੀ ਸੰਗਠਨਾਂ ਦੀ 4 ਕਰੋੜ ਡਾਲਰ ਦੀ ਰਾਸ਼ੀ ਰੋਕੀ : ਰਿਪੋਰਟ

05/30/2019 2:04:20 PM

ਵਾਸ਼ਿੰਗਟਨ— ਅਮਰੀਕਾ ਨੇ ਅੱਤਵਾਦ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਤਹਿਤ ਪਾਕਿਸਤਾਨ ਸਥਿਤ ਗੁੱਟਾਂ ਸਮੇਤ ਕਈ ਸੂਚੀਬੱਧ ਅੱਤਵਾਦੀ ਸੰਗਠਨਾਂ ਦੀ ਪਿਛਲੇ ਸਾਲ ਤਕ 4 ਕਰੋੜ 46 ਲੱਖ ਡਾਲਰ ਤੋਂ ਵਧੇਰੇ ਰਾਸ਼ੀ ਰੋਕੀ। ਅਮਰੀਕੀ ਵਿੱਤ ਮੰਤਰਾਲੇ ਵਲੋਂ ਜਾਰੀ ਸਲਾਨਾ ਰਿਪੋਰਟ ਮੁਤਾਬਕ ਅਮਰੀਕਾ ਨੇ ਲਸ਼ਕਰ-ਏ-ਤੈਇਬਾ ਦੀ 4 ਲੱਖ ਡਾਲਰ ਅਤੇ ਜੈਸ਼-ਏ-ਮੁਹੰਮਦ ਦੀ 1,725 ਡਾਲਰ ਦੀ ਰਾਸ਼ੀ ਰੋਕੀ। 

ਮੰਤਰਾਲੇ ਦੇ ਵਿਦੇਸ਼ੀ ਜਾਇਦਾਦ ਕੰਟਰੋਲ ਦਫਤਰ (ਓ. ਐੱਫ. ਏ. ਸੀ.) ਕੌਮਾਂਤਰੀ ਅੱਤਵਾਦੀ ਸੰਗਠਨਾਂ ਅਤੇ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਪੂੰਜੀ ਖਿਲਾਫ ਰੋਕ ਲਗਾਉਂਦਾ ਹੈ। ਸੰਘੀ ਪ੍ਰਣਾਲੀ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਟੀਚਿਆਂ ਦੇ ਆਧਾਰ 'ਤੇ ਆਰਥਿਕ ਅਤੇ ਵਪਾਰਕ ਰੋਕ ਲਗਾਉਣ ਦੇ ਆਪਣੇ ਟੀਚੇ ਤਹਿਤ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ। 
ਰਿਪੋਰਟ ਮੁਤਾਬਕ, ਅਮਰੀਕਾ ਨੇ ਸੂਚੀਬੱਧ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਦੀ 2018 ਤਕ 4 ਕਰੋੜ 61 ਲੱਖ ਡਾਲਰ ਤੋਂ ਵਧੇਰੇ ਰਾਸ਼ੀ ਰੋਕੀ ਹੈ ਜਦਕਿ 2017 'ਚ 4 ਕਰੋੜ 36 ਲੱਖ ਡਾਲਰ ਰੋਕੇ ਗਏ ਸਨ। ਧੰਨ ਰਾਸ਼ੀ ਰੋਕੇ ਜਾਣ ਵਾਲੇ ਅੱਤਵਾਦੀ ਸੰਗਠਨਾਂ ਦੀ ਇਸ ਸੂਚੀ 'ਚ ਹੱਕਾਨੀ ਨੈਟਵਰਕ (3,626 ਡਾਲਰ) ਹਰਕਤ ਉਲ ਮੁਜਾਹੀਦੀਨ (11,988 ਡਾਲਰ) ਅਤੇ ਹਿਜਬੁੱਲ ਮੁਜਾਹੀਦੀਨ (2,287 ਡਾਲਰ) ਸ਼ਾਮਲ ਹਨ।