'ਅਮਰੀਕਾ ਲਈ ਭਾਰਤ ਸਭ ਤੋਂ ਵੱਡੀ ਤਰਜੀਹ'

07/18/2018 12:44:45 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਦਾ ਕਹਿਣਾ ਹੈ ਕਿ ਅਮਰੀਕਾ ਲਈ ਭਾਰਤ ਇਕ ਵੱਡੀ ਤਰਜੀਹ ਬਣਿਆ ਹੋਇਆ ਹੈ ਅਤੇ ਇਹ ਦੁਨੀਆ 'ਚ ਭਲਾਈ ਲਿਆਉਣ ਵਾਲੀ ਇਕ ਤਾਕਤ ਹੈ। ਡਿਪਲੋਮੈਟ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਕੁਝ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਦੱਖਣੀ ਏਸ਼ੀਆ ਮਾਮਲਿਆਂ ਦੇ ਦੇਖਭਾਲਕਰਤਾ ਸਹਾਇਕ ਉੱਪ ਵਿਦੇਸ਼ ਮੰਤਰੀ ਟੌਮ ਵਾਜਦਾ ਨੇ ਕਿਹਾ ਕਿ ਭਾਰਤ, ਦੁਨੀਆ ਵਿਚ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ, ਜਿਸ ਬਾਰੇ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਅਮਰੀਕਾ ਲਈ ਫਾਇਦੇਮੰਦ ਹੈ। ਵਾਜਦਾ ਨੇ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਅਮਰੀਕਾ ਲਈ ਭਾਰਤ ਵੱਡੀ ਤਰਜੀਹ ਬਣਿਆ ਹੋਇਆ ਹੈ।
ਭਾਰਤ-ਅਮਰੀਕੀ ਸੰਬੰਧਾਂ ਵਿਚ ਆਏ ਬਦਲਾਵਾਂ ਬਾਰੇ ਪੁੱਛੇ ਗਏ ਪ੍ਰਸ਼ਨਾਂ 'ਤੇ ਉਨ੍ਹਾਂ ਨੇ ਇਹ ਪ੍ਰਤੀਕਿਰਿਆ ਦਿੱਤੀ। ਇਨ੍ਹਾਂ ਵਿਚ ਭਾਰਤ 'ਤੇ ਪਾਬੰਦੀ ਲਾਉਣ ਦਾ ਖਦਸ਼ਾ, 2+2 ਵਾਰਤਾ ਦਾ ਰੱਦ ਹੋਣਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਟੈਕਸ ਮੁੱਦੇ ਸ਼ਾਮਲ ਸਨ। ਵਾਜਦਾ ਨੇ ਕਿਹਾ, ''ਅਸਲ ਵਿਚ ਜੇਕਰ ਪ੍ਰਸ਼ਾਸਨ ਦੀਆਂ ਕੁਝ ਰਣਨੀਤੀਆਂ ਨੂੰ ਦੇਖੀਏ, ਚਾਹੇ ਉਹ ਰਾਸ਼ਟਰੀ ਸੁਰੱਖਿਆ ਨੀਤੀ ਹੋਵੇ, ਰਾਸ਼ਟਰੀ ਰੱਖਿਆ ਅਤੇ ਭਾਰਤ ਪ੍ਰਸ਼ਾਂਤ ਰਣਨੀਤੀ ਹੋਵੇ, ਸਾਰਿਆਂ ਨੂੰ ਇਕ ਹੀ ਧਾਗੇ ਵਿਚ ਪਿਰੋਇਆ ਗਿਆ ਹੈ।