ਅਮਰੀਕਾ : ਏਅਰਲਾਈਨਜ਼ ''ਚ ਪਾਇਲਟਾਂ ਦੀ ਭਾਰੀ ਕਮੀ, ਉਡਾਣਾਂ ''ਤੇ ਲੱਗ ਸਕਦੀ ਹੈ ਬ੍ਰੇਕ

07/17/2018 1:21:47 PM

ਵਾਸ਼ਿੰਗਟਨ (ਬਿਊਰੋ)— ਮੌਜੂਦਾ ਸਮੇਂ ਵਿਚ ਅਮਰੀਕਾ ਏਅਰਲਾਈਨਜ਼ ਪਾਇਲਟਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਖਾਸ ਕਰ ਕੇ ਇੱਥੇ ਖੇਤਰੀ ਏਅਰਲਾਈਨਜ਼ ਪੱਧਰ 'ਤੇ ਪਾਇਲਟਾਂ ਦੀ ਭਾਰੀ ਕਮੀ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਇਕ ਰਿਪੋਰਟ ਵਿਚ ਸੋਮਵਾਰ ਨੂੰ ਦੱਸਿਆ ਕਿ ਸਾਲ 1987 ਵਿਚ ਅਮਰੀਕਾ ਵਿਚ 827,000 ਪਾਇਲਟ ਸਨ। ਬੀਤੇ ਤਿੰਨ ਦਹਾਕਿਆਂ ਵਿਚ ਹੀ ਪਾਇਲਟਾਂ ਦੀ ਗਿਣਤੀ ਵਿਚ 30 ਫੀਸਦੀ ਕਮੀ ਹੋਈ ਹੈ। ਇਸ ਮਿਆਦ ਦੌਰਾਨ ਹਵਾਈ ਯਾਤਰਾ ਲਈ ਮੰਗਾਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ। 
ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ 20 ਸਾਲਾਂ ਵਿਚ ਹਵਾਈ ਯਾਤਰਾ ਵਿਚ ਦੁੱਗਣਾ ਵਾਧਾ ਹੋਵੇਗਾ। ਚੰਗੀ ਗੱਲ ਇਹ ਹੈ ਕਿ ਵੱਡੀਆਂ ਅਮਰੀਕੀ ਏਅਰਲਾਈਨਜ਼ ਨੂੰ ਇਸ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਸਿਰਫ ਖੇਤਰੀ ਏਅਰਲਾਈਨਜ਼ ਦੇ ਨਾਲ ਹੈ। ਇਸ ਲਈ ਇਨ੍ਹਾਂ ਖੇਤਰੀ ਉਡਾਣਾਂ ਵਿਚ ਕਮੀ ਕਰ ਦਿੱਤੀ ਗਈ ਹੈ। ਉੱਧਰ ਰਿਪਬਲਿਕ ਜਿਹੀਆਂ ਕੁਝ ਏਅਰਲਾਈਨਜ਼ ਨਾਕਾਫੀ ਪਾਇਲਟਾਂ ਕਾਰਨ ਦੀਵਾਲੀਆ ਹੋ ਜਾਣ ਲਈ ਮਜ਼ਬੂਰ ਹਨ। 
ਹਾਲਾਂਕਿ ਇਸ ਮੁਸ਼ਕਲ ਨਾਲ ਨਜਿੱਠਣ ਲਈ ਇਨ੍ਹਾਂ ਨਾਲ ਜੁੜੇ ਸੰਗਠਨਾਂ ਨੇ ਕਈ ਕਦਮ ਚੁੱਕੇ ਹਨ। ਖੇਤਰੀ ਏਅਰਲਾਈਨਜ਼ ਹੁਣ ਜ਼ਿਆਦਾ ਭੁਗਤਾਨ ਦੀ ਪੇਸ਼ਕਸ਼ ਦੇ ਨਾਲ ਬੋਨਸ ਵੀ ਦੇਣ ਲਈ ਤਿਆਰ ਹਨ। ਇਸ ਵਿਚਕਾਰ ਮਿਲਟਰੀ ਵੱਲੋਂ ਭੇਜੇ ਜਾਣ ਵਾਲੇ ਪਾਇਲਟਾਂ ਦੀ ਗਿਣਤੀ ਵੀ ਘੱਟ ਗਈ ਹੈ। 80 ਦੇ ਦਹਾਕੇ ਵਿਚ ਕਰੀਬ ਦੋ ਤਿਹਾਈ ਏਅਰਲਾਈਨਜ਼ ਪਾਇਲਟ ਮਿਲਟਰੀ ਵਿਚ ਰਹਿ ਚੁੱਕੇ ਸਨ। ਨੇਵੀ ਮੁਤਾਬਕ ਸਾਲ 2009 ਵਿਚ ਕਾਂਗਰਸ ਨੇ ਏਅਰਲਾਈਨਜ਼ ਪਾਇਲਟਾਂ ਦੀ ਰਿਟਾਇਰਮੈਂਟ ਉਮਰ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਸੀ। ਕਾਂਗਰਸ ਨੇ ਸਾਲ 2010 ਵਿਚ ਡਿਊਟੀ ਸਮੇਂ ਦੇ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਸੀ ਤਾਂਕਿ ਪਾਇਲਟਾਂ ਦੀ ਪਰੇਸ਼ਾਨੀ ਘੱਟ ਹੋ ਸਕੇ।