8 ਸਾਲਾ ਮੁੰਡੇ ਨੇ 385 ਬੱਚਿਆਂ ਦੇ ਲੰਚ ਦਾ ਚੁੱਕਿਆ ਖਰਚ, ਇੰਝ ਕੀਤੀ ਮਦਦ

02/05/2020 11:33:50 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਸ਼ਹਿਰ ਵੈਨਕੁਵਰ ਵਿਚ ਰਹਿੰਦੇ 8 ਸਾਲਾ ਮੁੰਡੇ ਨੇ ਦਿਆਲੁਤਾ ਦੀ ਮਿਸਾਲ ਪੇਸ਼ ਕੀਤੀ ਹੈ। 8 ਸਾਲ ਦੇ ਇਸ ਬੱਚੇ ਦੇ ਕੰਮ ਦੀ ਤਰੀਫ ਵਿਚ ਦੁਨੀਆ ਭਰ ਤੋਂ ਮੈਸੇਜ ਪੋਸਟ ਕੀਤੇ ਜਾ ਰਹੇ ਹਨ।ਅਸਲ ਵਿਚ ਵੈਨਕੁਵਰ ਦੇ ਫ੍ਰੈਂਕਲਿਨ ਐਲੀਮੈਂਟਰੀ ਸਕੂਲ ਵਿਚ ਪੜ੍ਹਨ ਵਾਲੇ ਦੂਜੀ ਜਮਾਤ ਦੇ ਵਿਦਿਆਰਥੀ ਕੇਓਨੀ ਚਿੰਗ ਆਪਣੇ ਸਾਥੀਆਂ ਦੇ ਦੁਪਹਿਰ ਦੇ ਭੋਜਨ ਦਾ ਖਰਚ ਚੁੱਕ ਰਿਹਾ ਹੈ।ਇਸ ਸਕੂਲ ਵਿਚ 385 ਬੱਚੇ ਪੜ੍ਹਦੇ ਹਨ। ਸਕੂਲ ਪ੍ਰਿੰਸੀਪਲ ਲਿਸਾ ਦਿਮੁਰੋ ਨੇ ਮੀਡੀਆ ਨੂੰ ਦੱਸਿਆ ਕਿ 4 ਸਾਲ ਤੋਂ ਅਸੀਂ 'ਕਾਈਂਡਨੈੱਸ ਵੀਕ' (kindness week) ਮਤਲਬ ਦਇਆ ਹਫਤਾ ਮਨਾ ਰਹੇ ਹਾਂ। ਅਜਿਹਾ ਕਰਨ ਦੇ ਪਿੱਛੇ ਦਾ ਉਦੇਸ਼ ਇਹ ਹੈ ਕਿ ਬਚਪਨ ਤੋਂ ਹੀ ਵਿਦਿਆਰਥੀਆਂ ਵਿਚ ਦਇਆ, ਦਿਆਲੁਤਾ ਅਤੇ ਦੂਜਿਆਂ ਦੀ ਮਦਦ ਦੀ ਭਾਵਨਾ ਪੈਦਾ ਹੋਵੇ।

ਇਸ ਹਫਤੇ ਵਿਚ ਵਿਦਿਆਰਥੀਆਂ ਦੇ ਇਲਾਵਾ ਬਾਹਰੀ ਵਿਅਕਤੀ ਵੀ ਹਿੱਸਾ ਲੈ ਕੇ ਮਦਦ ਕਰ ਸਕਦੇ ਹਨ। ਇਸ ਵਾਰੀ ਦੇ ਦਇਆ ਹਫਤੇ ਵਿਚ ਕੇਓਨੀ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਪਤਾ ਨਹੀਂ ਸੀਕਿ ਉਹ ਵੱਖਰਾ ਕੀ ਕਰ ਸਕਦਾ ਹੈ। ਉਦੋਂ ਉਸ ਨੂੰ ਯਾਦ ਆਇਆ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਇਕ ਕਹਾਣੀ ਸੁਣਾਈ ਸੀ ਕਿ ਮਸ਼ਹੂਰ ਫੁੱਟਬਾਲ ਖਿਡਾਰੀ ਰਿਚਰਡ ਸ਼ਰਮਨ ਨੇ 2 ਸਕੂਲਾਂ ਵਿਚ ਸਾਰੇ ਵਿਦਿਆਰਥੀਆਂ ਦੇ ਲੰਚ ਦਾ ਖਰਚ ਚੁੱਕਿਆ ਸੀ। ਕੇਓਨੀ ਨੂੰ ਆਪਣੇ ਸਾਥੀਆਂ ਲਈ ਅਜਿਹਾ ਕਰਨਾ ਠੀਕ ਲੱਗਾ। ਆਪਣੇ ਉਦੇਸ਼ ਦੀ ਪੂਰਤੀ ਲਈ ਕੇਓਨੀ ਨੇ ਆਪਣੇ ਹੱਥੀਂ ਕੀ ਚੇਨ (key chains)ਬਣਾ ਕੇ ਵੇਚੀਆਂ। ਉਸ ਨੇ ਇਕ ਕੀ ਚੇਨ 5 ਡਾਲਰ ਵਿਚ ਵੇਚੀ ਅਤੇ ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ 6 ਹੋਰ ਸਕੂਲਾਂ ਦੇ ਬੱਚਿਆਂ ਦੇ ਦੁਪਹਿਰ ਦੇ ਭੇਜਨ ਦੇ ਕਰਜ਼ ਉਤਾਰਨ ਲਈ 4,015 ਡਾਲਰ ਦਿੱਤੇ ।

ਕੇਓਨੀ ਦੀ ਮਾਂ ਅਪ੍ਰੈਲ ਅਤੇ ਪਿਤਾ ਬੈਰੀ ਨੇ ਆਪਣੇ ਬੱਚੇ ਦੀ ਭਾਵਨਾ ਦੀ ਸਨਮਾਨ ਕਰਦੇ ਹੋਏ ਉਸ ਦਾ ਹੌਂਸਲਾ ਵਧਾਇਆ। ਕੇਓਨੀ ਨੇ ਕੀ ਚੇਨ ਬਣਾਉਣ ਦਾ ਕੰਮ ਦਿਨ-ਰਾਤ ਪੂਰੀ ਤਾਕਤ ਲਗਾ ਕੇ ਪੂਰਾ ਕੀਤਾ ਅਤੇ 300 ਤੋਂ ਵੱਧ ਕੀ ਚੇਨ ਬਣਾ ਕੇ ਵੇਚੀਆਂ। ਇਸ ਤਰ੍ਹਾਂ ਉਸ ਨੇ 4,015 ਡਾਲਰ ਇਕੱਠੇ ਕੀਤੇ।ਕੇਓਨੀ ਨੇ ਦੱਸਿਆ,''ਉਸ ਨੂੰ ਕੀ ਚੇਨ ਬਹੁਤ ਪਸੰਦ ਸਨ ਇਸ ਲਈ ਉਸ ਕੀ ਚੇਨ ਬਣਾਉਣ ਦਾ ਫੈਸਲਾ ਕੀਤਾ। ਇਹ ਉਸ ਦੇ ਬੈਗਪੈਕ 'ਤੇ ਬਹੁਤ ਵਧੀਆ ਲੱਗਦੀ ਹੈ।'' ਕੇਓਨੀ ਦੀ ਕੀ ਚੇਨ ਬਣਾਉਣ ਦੀ ਗੱਲ ਹਰ ਕਿਸੇ ਦੇ ਦਿਲ ਨੂੰ ਛੂਹ ਗਈ ਅਤੇ ਦੇਸ਼ ਭਰ ਵਿਚ ਲੱਖਾਂ ਲੋਕਾਂ ਨੇ ਉਸ ਦੀ ਬਣਾਈ ਕੀ ਚੇਨ ਖਰੀਦਣ ਦੀ ਇੱਛਾ ਜ਼ਾਹਰ ਕੀਤੀ। 

ਕੇਓਨੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਅਸੀਂ ਅਲਾਸਕਾ ਰੋਡ ਆਈਲੈਂਡ, ਮਿਨੀਸਾਟਾ, ਅਰੀਜ਼ੋਨਾ ਅਤੇ ਦੇਸ਼ ਭਰ ਵਿਚ ਕੀ ਚੇਨ ਭੇਜੀਆਂ।'' ਇਕ ਮਹਿਲਾ ਨੇ 100 ਡਾਲਰ ਦੀਆਂ ਕੀ ਚੇਨ ਦੀ ਮੰਗ ਕੀਤੀ। ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਮਦਦ ਨਾਲ ਕੇਓਨੀ ਨੇ 300 ਤੋਂ ਵੱਧ ਕੀ ਚੇਨ ਬਣਾਈਆਂ ਅਤੇ ਵੇਚੀਆਂ। ਇਹਨਾਂ ਵਿਚੋਂ ਕੇਓਨੀ ਨੇ ਆਪਣੇ ਸਕੂਲ ਨੂੰ 503 ਡਾਲਰ ਦਿੱਤੇ। ਇਸ ਰਾਸ਼ੀ ਨਾਲ ਸਕੂਲ ਨੇ ਲੰਚ ਦੀ ਉਧਾਰੀ ਚੁਕਾਈ। ਇਸ ਦੇ ਬਾਅਦ 6 ਹੋਰ ਸਕੂਲਾਂ ਨੂੰ ਵਿਦਿਆਰਥੀਆਂ ਦੇ ਲੰਚ ਲਈ 500-500 ਡਾਲਰ ਦਾਨ ਕੀਤੇ। ਇਸ ਦੇ ਬਾਅਦ ਜਿਹੜੀ ਰਾਸ਼ੀ ਬਚੀ ਉਹ ਆਪਣੇ ਸਕੂਲ ਵਿਚ ਜਮਾਂ ਕਰਾ ਦਿੱਤੀ ਤਾਂ ਜੋ ਭਵਿੱਖ ਵਿਚ ਉਹ ਲੰਚ ਦੇ ਖਰਚ ਵਿਚ ਕੰਮ ਆ ਸਕੇ।

ਫ੍ਰੈਂਕਲਿਨ ਸਕੂਲ ਦੇ ਪ੍ਰਮੁੱਖ ਵੁਡੀ ਹਾਵਰਡ ਨੇ ਕਿਹਾ ਕਿ ਕੇਓਨੀ ਦੇ ਨਾਲ ਸਾਡਾ ਅਨੁਭਵ ਸ਼ਾਨਦਾਰ ਰਿਹਾ। ਕੇਓਨੀ ਬਹੁਤ ਸ਼ਾਂਤ ਸੁਭਾਅ ਦਾ ਹੈ ਉਹ ਉਹਨਾਂ ਬੱਚਿਆਂ ਵਿਚੋਂ ਇਕ ਹੈ ਜੋ ਅਸਲ ਵਿਚ ਸਵੈਨਿਰੀਖਣ ਕਰਦੇ ਹਨ। ਇੱਥੇ ਦੱਸ ਦਈਏ ਕਿ ਵਾਸ਼ਿੰਗਟਨ ਅਤੇ ਓਰੇਗਨ ਸੂਬੇ ਵਿਚ ਸਰਕਾਰ ਨੇ ਇਕ ਬਿੱਲ ਪਾਸ ਕੀਤਾ, ਜਿਸ ਵਿਚ ਦੁਪਹਿਰ ਦੇ ਭੋਜਨ ਦਾ ਖਰਚ ਤੰਗੀ ਕਾਰਨ ਸਰਕਾਰ ਨਹੀਂ ਦੇਵੇਗੀ। ਇਸ ਨਾਲ ਸਾਰਿਆਂ ਸਕੂਲਾਂ 'ਤੇ ਮਿਡ ਡੇਅ ਮੀਲ ਦਾ ਸੈਂਕੜੇ ਡਾਲਰ ਦਾ ਕਰਜ਼ ਹੋ ਗਿਆ। ਇਸ ਦੇ ਬਾਵਜੂਦ ਇਹ ਸਕੂਲ ਬੱਚਿਆਂ ਨੂੰ ਲੰਚ ਦੇ ਰਹੇ ਹਨ ਕਿਉਂਕਿ ਲੰਚ-ਨਾਸ਼ਤੇ ਦੇ ਕਾਰਨ ਹੀ ਛੋਟੇ ਬੱਚੇ ਸਕੂਲ ਵੱਲ ਆਕਰਸ਼ਿਤ ਹੁੰਦੇ ਹਨ। 

Vandana

This news is Content Editor Vandana