ਸੋਸ਼ਲ ਮੀਡੀਆ ''ਤੇ ਛਾਇਆ 6 ਟਨ ਦਾ ਆਲੂ ਹੋਟਲ, ਤਸਵੀਰਾਂ ਵਾਇਰਲ

04/29/2019 5:12:28 PM

ਵਾਸ਼ਿੰਗਟਨ (ਬਿਊਰੋ)— ਜਿਵੇਂ ਕਿ ਬੈਂਗਨ ਸਬਜ਼ੀਆਂ ਦਾ ਬਾਦਸ਼ਾਹ ਹੈ ਉਵੇਂ ਹੀ ਆਲੂ ਦੇ ਬਿਨਾਂ ਸਬਜ਼ੀ ਸੁਆਦੀ ਨਹੀਂ ਬਣਦੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਲੋਕ ਆਲੂ ਨੂੰ ਸਿਰਫ ਖਾਣਾ ਹੀ ਨਹੀਂ ਸਗੋਂ ਇਸ ਵਿਚ ਰਹਿਣਾ ਵੀ ਪਸੰਦ ਕਰਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਕੋਈ ਆਲੂ ਵਿਚ ਕਿਵੇਂ ਰਹਿ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਆਲੂ ਵਿਚ ਰਹਿਣ ਲਈ ਲੋਕ ਲੱਖਾਂ ਰੁਪਏ ਸ਼ੌਂਕ ਨਾਲ ਖਰਚ ਕਰ ਰਹੇ ਹਨ। 

ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਬਾਜ਼ਾਰ ਵਿਚ ਆਲੂ ਇੰਨਾ ਸਸਤਾ ਹੈ ਤਾਂ ਫਿਰ ਇਸ ਵਿਚ ਰਹਿਣ ਦੀ ਕੀਮਤ ਇੰਨੀ ਮਹਿੰਗੀ ਕਿਉਂ ਹੈ। ਕੀ ਤੁਸੀਂ ਕਦੇ ਆਲੂ ਦੇ ਅੰਦਰ ਰਾਤ ਬਿਤਾਉਣ ਦੇ ਬਾਰੇ ਵਿਚ ਸੋਚਿਆ ਹੈ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਆਲੂ ਦੇ ਅੰਦਰ ਬਣੇ ਲਗਜ਼ਰੀ ਹੋਟਲ ਦੇ ਬਾਰੇ ਦੱਸਾਂਗੇ।

ਇਸ ਦੇ ਅੰਦਰ ਦੀਆਂ ਤਸਵੀਰਾਂ ਤੁਹਾਡੇ ਮਨ ਨੂੰ ਮੋਹ ਲੈਣਗੀਆਂ। ਤੁਸੀਂ ਵੀ ਆਲੂ ਦੇ ਅੰਦਰ ਬਣੇ ਹੋਟਲ ਵਿਚ ਰਹਿਣਾ ਚਾਹੋਗੇ।

ਆਲੂ ਨਾਲ ਬਣਾਇਆ ਇਹ ਹੋਟਲ ਅਮਰੀਕਾ ਦੇ ਰਾਜ ਇਦਾਹੋ ਵਿਚ ਬਣਾਇਆ ਗਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਆਲੂ ਦਾ ਵਜ਼ਨ 6 ਟਨ ਹੈ। ਇਸ ਦੇ ਅੰਦਰ ਜਾਣ ਦੇ ਬਾਅਦ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।

ਆਲੂ ਹੋਟਲ ਵਿਚ ਜਾ ਕੇ ਇਕ ਰਾਤ ਰਹਿਣ ਲਈ ਤੁਹਾਨੂੰ 247 ਡਾਲਰ ਮਤਲਬ 18 ਹਜ਼ਾਰ ਰੁਪਏ ਦੇਣੇ ਹੋਣਗੇ। ਇਸ ਆਲੂ ਦੇ ਅੰਦਰ ਦੋ ਲੋਕ ਆਰਾਮ ਨਾਲ ਰਾਤ ਬਿਤਾ ਸਕਦੇ ਹਨ। ਇਸ ਦਾ ਇੰਟੀਰੀਅਰ ਡਿਜ਼ਾਈਨ ਬਹੁਤ ਖੂਬਸੂਰਤ ਹੈ। ਇਸ ਵਿਚ ਲੋਕਾਂ ਦੇ ਰਹਿਣ ਤੋਂ ਲੈ ਕੇ ਭੋਜਨ ਤੱਕ ਦੀ ਵਿਵਸਥਾ ਕੀਤੀ ਗਈ ਹੈ। ਆਲੂ ਦੇ ਅੰਦਰ ਛੋਟਾ ਜਿਹਾ ਬਾਥਰੂਮ ਅਤੇ ਕਿਚਨ ਵੀ ਹੈ। ਇਸ ਦੇ ਇਲਾਵਾ ਏ.ਸੀ. ਦੀ ਸਹੂਲਤ ਵੀ ਮੌਜੂਦ ਹੈ।

Vandana

This news is Content Editor Vandana