17 ਸਾਲਾ ਨੌਜਵਾਨ ਦਾ ਟਰੰਪ ਨੂੰ ਚਿੜਾਉਣ ਦਾ ਵੀਡੀਓ ਵਾਇਰਲ

09/10/2018 1:44:15 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੋਂਟਾਨਾ ਵਿਚ ਆਯੋਜਿਤ ਰੈਲੀ ਦੌਰਾਨ ਇਕ 17 ਸਾਲਾ ਨੌਜਵਾਨ ਨੇ ਅਜੀਬ ਤਰੀਕੇ ਨਾਲ ਟਰੰਪ ਨੂੰ ਚਿੜਾਉਣ। ਨੌਜਵਾਨ ਦੀਆਂ ਹਰਕਤਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉਸ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਟਰੰਪ ਨੂੰ ਚਿੜਾਉਣ ਦੇ ਤਰੀਕੇ ਦੀ ਲੋਕ ਵਾਹਵਾਹੀ ਕਰ ਰਹੇ ਹਨ। 17 ਸਾਲਾ ਟਾਈਲਰ ਲਿੰਫਸਟੇ ਦਾ ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।

 


ਅਸਲ ਵਿਚ ਅਮਰੀਕੀ ਰਾਸ਼ਟਰਪਤੀ ਇਕ ਟੀ.ਵੀ. ਇੰਟਰਵਿਊ ਦੌਰਾਨ ਬੋਲ ਰਹੇ ਸਨ। ਟਾਈਲਰ ਨਾਮ ਦਾ ਇਹ ਨੌਜਵਾਨ ਟਰੰਪ ਦੇ ਪਿੱਛੇ ਖੜ੍ਹਾ ਸੀ। ਉਹ ਟਰੰਪ ਦੇ ਪਿੱਛੇ ਖੜ੍ਹਾ ਅਜੀਬੋ-ਗਰੀਬ ਹਰਕਤਾਂ ਕਰ ਰਿਹਾ ਸੀ। ਨਾਲ ਹੀ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਿਹਾ ਸੀ। ਟਾਈਲਰ ਮੁਤਾਬਕ,''ਉਸ ਨੇ ਵੀ.ਆਈ.ਪੀ. ਟਿਕਟ ਜਿੱਤੀ ਸੀ ਅਤੇ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨਾਲ ਤਸਵੀਰ ਵੀ ਖਿੱਚਵਾਈ ਸੀ।''