ਕੋਰੋਨਾ ਕਾਰਨ ਮਰਨ ਕੰਢੇ ਸੀ ਮਹਿਲਾ, ਡਾਕਟਰ ਦੇ ਇਕ ਪ੍ਰਯੋਗ ਨਾਲ ਬਣੀ ਆਸ

04/16/2020 6:01:54 PM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਅਧਿਐਨ ਕਰਨ ਵਿਚ ਜੁਟੇ ਹੋਏ ਹਨ। ਇਸ ਦੌਰਾਨ ਇਕ ਡਾਕਟਰ ਦੇ ਪ੍ਰਯੋਗ ਨਾਲ ਇਸ ਦਾ ਇਲਾਜ ਜਲਦੀ ਲੱਭਣ ਦੀ ਆਸ ਬਣੀ ਹੈ। ਅਸਲ ਵਿਚ ਕੁਝ ਦਿਨ ਪਹਿਲਾਂ ਦੀ ਗੱਲ ਹੈ। ਨਿਊਯਾਰਕ ਦੇ ਹਸਪਤਾਲ ਮਾਊਂਟ ਸਿਨਾਈ ਵਿਚ ਕੋਰੋਨਾਵਾਇਰਸ ਨਾਲ ਪੀੜਤ ਇਕ ਮਹਿਲਾ ਮਰਨ ਕੰਢੇ ਸੀ। ਹਸਪਤਾਲ ਉਸ ਦੇ ਪਤੀ ਨੂੰ ਇਹ ਖਬਰ ਦੇਣ ਦੀ ਤਿਆਰੀ ਵਿਚ ਸੀ ਕਿਉਂਕਿ ਇਲਾਜ ਦੇ ਸਾਰੇ ਤਰੀਕੇ ਅਸਫਲ ਹੋ ਚੁੱਕੇ ਸਨ। ਉਦੋਂ ਉੱਥੇ ਮੌਜੂਦ ਫੇਫੜਿਆਂ ਦੇ ਡਾਕਟਰ ਹੂਮਾਨ ਪੂਅਰ ਨੇ ਮਹਿਲਾ ਨੂੰ ਬਚਾਉਣ ਲਈ ਇਕ ਪ੍ਰਯੋਗ ਕਰਨ ਦਾ ਖਤਰਾ ਲਿਆ।

ਉਹਨਾਂ ਨੇ ਇਨਫੈਕਟਿਡ ਮਹਿਲਾ ਨੂੰ ਖੂਨ ਦਾ ਥੱਕਾ ਖਤਮ ਕਰਨ ਵਿਚ ਵਰਤੀ ਜਾਣ ਵਾਲੀ ਦਵਾਈ ਟੀ.ਪੀ.ਏ. ਦਾ ਟੀਕਾ ਦੇ ਦਿੱਤਾ। ਟੀਕਾ ਲੱਗਣ ਦੇ 20 ਮਿੰਟ ਬਾਅਦ ਹੀ ਮਹਿਲਾ ਦੀ ਸਾਹ ਚੱਲਣ ਲੱਗੇ। ਪੂਅਰ ਦੀ ਖੁਸ਼ੀ ਜ਼ਿਆਦਾ ਦੇਰ ਟਿਕ ਨਹੀਂ ਪਾਈ ਕਿਉਂਕਿ ਮਹਿਲਾ ਦੀ ਹਾਲਤ ਫਿਰ ਖਰਾਬ ਹੋਣ ਲੱਗੀ ਸੀ। ਇਸ ਦੇ ਬਾਅਦ ਉਹਨਾਂ ਨੇ ਪੀੜਤਾ ਨੂੰ 24 ਘੰਟੇ ਲਈ ਘੱਟ ਖੁਰਾਕ ਵਾਲੀ ਟੀ.ਪੀ.ਏ. ਡ੍ਰਿਪ ਲਗਾ ਦਿੱਤੀ। ਪੂਅਰ ਦਾ ਅਨੁਮਾਨ ਸੀ ਕਿ ਇਸ ਨਾਲ ਪੁਰਾਣ ਥੱਕਿਆਂ ਨੂੰ ਖਤਮ ਕਰਨ ਦੇ ਨਾਲ-ਨਾਲ ਨਵੇਂ ਥੱਕਿਆਂ ਨੂੰ ਬਣਨ ਤੋਂ ਰੋਕਿਆ ਜਾ ਸਕੇਗਾ। ਮਹਿਲਾ 'ਤੇ ਇਲਾਜ ਕੰਮ ਕਰਨ ਲੱਗਾ। ਭਾਵੇਂਕਿ ਬਦਕਿਸਮਤੀ ਨਾਲ ਬੀਤੇ ਸ਼ੁੱਕਰਵਾਰ ਨੂੰ ਮਰੀਜ਼ ਦੀ ਮੌਤ ਹੋ ਗਈ ਪਰ ਇਸ ਪੂਰੇ ਘਟਨਾਕ੍ਰਮ ਨੇ ਡਾਕਟਰਾਂ ਨੂੰ ਇਨਫੈਕਸ਼ਨ ਦਾ ਇਕ ਹੋਰ ਪਹਿਲੂ ਸਮਝਣ ਦਾ ਮੌਕਾ ਦੇ ਦਿੱਤਾ। ਡਾਕਟਰ ਇਸ ਨੂੰ ਇਕ ਕਦਮ ਅੱਗੇ ਵਧਣ ਵਾਂਗ ਦੇਖ ਰਹੇ ਹਨ।

ਇਸ ਮਾਮਲੇ 'ਤੇ ਡਾਕਟਰ ਪੂਅਰ ਦਾ ਕਹਿਣਾ ਹੈ,''ਉਹ ਮਹਿਲਾ ਜਿਸ ਸਥਿਤੀ ਵਿਚ ਪਹੁੰਚ ਚੁੱਕੀ ਸੀ ਉਸ ਸਮੇਂ ਮੇਰੇ ਕੋਲ ਗਵਾਉਣ ਲਈ ਕੁਝ ਨਹੀਂ ਸੀ। ਮੈਂ ਹੁਣ ਤੱਕ 5 ਮਰੀਜ਼ਾਂ 'ਤੇ ਇਹ ਇਲਾਜ ਦਾ ਤਰੀਕਾ ਵਰਤਿਆ ਹੈ ਪਰ ਇਹ ਕੁਝ ਸਾਬਤ ਨਹੀਂ ਕਰਦਾ। ਭਾਵੇਂਕਿ ਇਸ ਨਾਲ ਅੱਗੇ ਹੋਣ ਵਾਲੀ ਸ਼ੋਧ ਨੂੰ ਲੈਕੇ ਸੰਭਾਵਨਾਵਾਂ ਜ਼ਰੂਰ ਪੈਦਾ ਹੋਈਆਂ ਹਨ।'' ਜਾਣਕਾਰੀ ਮੁਤਾਬਕ ਪੂਅਰ ਦੀ ਟੀਮ ਨੇ ਉਸ ਤਰ੍ਹਾਂ ਦਾ ਹੀ ਇਲਾਜ 4 ਹੋਰ ਗੰਭੀਰ ਮਰੀਜ਼ਾਂ 'ਤੇ ਵੀ ਵਰਤਿਆ। ਇਹਨਾਂ ਵਿਚੋਂ ਇਕ ਤਾਂ ਨਹੀਂ ਬਚ ਪਾਇਆ ਪਰ 3 ਮਰੀਜ਼ਾਂ ਵਿਚ ਹੈਰਾਨੀਜਨਕ ਰੂਪ ਨਾਲ ਆਕਸੀਜਨ ਦਾ ਪੱਧਰ ਵੱਧ ਗਿਆ। ਭਾਵੇਂਕਿ ਇਹ ਮਰੀਜ਼ ਹਾਲੇ ਵੈਂਟੀਲੇਟਰ 'ਤੇ ਹਨ ਪਰ ਇਹਨਾਂ ਵਿਚ ਪਹਿਲਾਂ ਨਾਲੋਂ ਸੁਧਾਰ ਹੈ। ਇਸ ਨੂੰ ਦੇਖਦੇ ਹੋਏ ਪੂਅਰ ਨੇ ਅਸਧਾਰਨ ਥੱਕਾ ਬਣਨ (ਕਲਾਟਿੰਗ) ਨਾਲ ਮਰੀਜ਼ਾਂ ਦੀ ਹਾਲਤ ਵਿਗੜਨ ਨੂੰ ਲੈ ਕੇ ਜਲਦੀ ਹੀ ਇਕ ਅਧਿਐਨ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 24 ਘੰਟੇ 'ਚ ਰਿਕਾਰਡ 2600 ਮੌਤਾਂ, ਮ੍ਰਿਤਕਾਂ ਦਾ ਅੰਕੜਾ 28 ਹਜ਼ਾਰ ਦੇ ਪਾਰ

ਪੂਅਰ ਦੇ ਇਲਾਵਾ ਹਾਲ ਹੀ ਵਿਚ ਯੂਨੀਵਰਸਿਟੀ ਫਪ ਕੋਲੋਰਾਡੋ ਅਤੇ ਹਾਵਰਡ ਯੂਨੀਵਰਸਿਟੀ ਨੇ ਟੀ.ਪੀ.ਏ. ਦਵਾਈ 'ਤੇ ਸ਼ੋਧ ਪ੍ਰਕਾਸ਼ਿਤ ਕੀਤੀ ਹੈ। ਇਸ ਵਿਚ ਕੋਲੋਰਾਡੋ ਅਤੇ ਮੈਸਾਚੁਸੇਟਸ ਵਿਚ 3 ਹੋਰ ਮਰੀਜ਼ਾਂ 'ਤੇ ਵੀ ਇਸ ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ। ਮਾਹਰ ਇਸ ਘਟਨਾ ਨੂੰ ਛੋਟੇ ਖੂਨ ਦੇ ਥੱਕਿਆਂ ਤੋਂ ਫੇਫੜਿਆਂ ਵਿਚ ਰੁਕਾਵਟ ਪੈਦਾ ਹੋਣ ਦੇ ਰੂਪ ਵਿਚ ਦੇਖ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਡਾਕਟਰ ਪੂਅਰ ਖੂਨ ਦੇ ਥੱਕੇ ਤੋੜ ਕੇ ਆਕਸੀਜਨ ਦਾ ਪੱਧਰ ਵਧਾਉਣ ਦੇ ਨਾਲ ਫੇਫੜਿਆਂ ਨੂੰ ਸੁਰੱਖਿਅਤ ਕਰ ਪਾਉਣ ਵਿਚ ਸਫਲ ਰਹੇ। ਚੀਨੀ ਡਾਕਟਰਾਂ ਨੇ ਮਾਰਚ ਵਿਚ ਹੀ ਅਮੇਰਿਕਾ ਕਾਲਜ ਆਫ ਕਾਰਡੀਓਲੌਜੀ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਕੁਝ ਮਰੀਜ਼ਾਂ ਦੇ ਖੂਨ ਵਿਚ ਅਚਾਨਕ ਥੱਕੇ ਵੱਧਦੇ ਦਿਸ ਰਹੇ ਸਨ ਪਰ ਇਹਨਾਂ ਥੱਕਿਆਂ ਦੇ ਸਰੀਰ 'ਤੇ ਪ੍ਰਭਾਵ ਨੂੰ ਲੈ ਕੇ ਸਪੱਸ਼ਟ ਜਾਣਕਾਰੀ ਨਹੀਂ ਸੀ।

Vandana

This news is Content Editor Vandana