ਅਮਰੀਕਾ : ਡਾਊ ਜੋਂਸ ''ਚ ਸਾਲ 2008 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ

02/06/2018 5:37:19 AM

ਵਾਸ਼ਿੰਗਟਨ — ਅਮਰੀਕੀ ਸ਼ੇਅਰ ਬਾਜ਼ਾਰ ਡਾਊ ਜੋਂਸ 1175 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਹੋ ਜਿਹੜਾ 2008 ਦੇ ਵਿੱਤ ਸੰਕਟ ਤੋਂ ਬਾਅਦ ਇਕ ਦਿਨ 'ਚ ਆਈ ਸਭ ਤੋਂ ਵੱਡੀ ਗਿਰਾਵਟ ਹੈ। ਡਾਊ ਜੋਂਸ 4.6 ਫੀਸਦੀ ਦੀ ਗਿਰਾਵਟ ਦੇ ਨਾਲ ਸੋਮਵਾਰ ਨੂੰ 24,345,75 ਅੰਕਾਂ 'ਤੇ ਬੰਦ ਹੋਇਆ ਹੈ। 
ਐੱਸ. ਐਂਡ. ਪੀ. 500 ਸਟਾਕ ਇੰਡੈਕਸ 3.8 ਫੀਸਦੀ ਅਤੇ ਨੈਸਡੇਕ 3.7 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਬਾਜ਼ਾਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਵਾਧਾ ਹੋਇਆ ਸੀ, ਜਿਸ ਕਾਰਨ ਚਿੰਤਾ ਜਤਾਈ ਜਾ ਰਹੀ ਸੀ ਕਿ ਸ਼ੇਅਰਾਂ ਦੀ ਕੀਮਤਾਂ ਵਧ ਸਕਦੀਆਂ ਹਨ। 
ਗੋਲਡਮੈਨ ਸੈਕਸ ਦੇ ਮੁੱਖ ਕਾਰਜਕਾਰੀ ਐਂਡ੍ਰਿਊ ਵਿਲਸਨ ਦਾ ਕਹਿਣਾ ਹੈ ਕਿ, ਬਾਜ਼ਾਰ 'ਚ ਇਸ ਸਾਲ ਬਹੁਤ ਉਥਲ-ਪੁਥਲ ਰਹੇਗੀ। ਸੈਂਟ੍ਰਲ ਬੈਂਕਾਂ ਘੱਟ ਬਾਂਡਜ਼ ਖਰੀਦ ਰਹੀਆਂ ਹਨ ਅਤੇ ਕੁਝ ਸੈਂਟ੍ਰਲ ਬੈਂਕ ਬਿਆਜ਼ ਦੀਆਂ ਦਰਾਂ ਵਧ ਰਹੀਆਂ ਹ