ਪਾਕਿ ਨੂੰ ਚੀਨ ਅਤੇ ਰੂਸ ਦੇ ਨੇੜੇ ਲਿਆ ਸਕਦੀ ਹੈ ਅਮਰੀਕਾ ਦੀ ਨਵੀਂ ਅਫਗਾਨ ਨੀਤੀ

08/22/2017 12:47:10 AM

ਇਸਲਾਮਾਬਾਦ — ਟਰੰਪ ਪ੍ਰਸ਼ਾਸਨ ਦੀ ਨਵੀਂ ਅਫਗਾਨ ਰਣਨੀਤੀ ਦੇ ਕਿਸੇ ਵੀ ਨਤੀਜੇ ਨੂੰ ਬਰਾਬਰ ਕਰਨ ਲਈ ਪਾਕਿਸਤਾਨ ਨੂੰ ਚੀਨ ਅਤੇ ਰੂਸ ਦੇ ਨਾਲ ਕਿਤੇ ਵੀ ਡੂੰਘੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਇਹ ਗੱਲ ਮੀਡੀਆ 'ਚ ਆਈ ਇਕ ਰਿਪੋਰਟ 'ਚ ਕਹੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੁੱਧ ਪ੍ਰਭਾਵਿਤ  ਅਫਗਾਨਿਸਤਾਨ ਲਈ ਨਵੀਂ ਰਣਨੀਤੀ ਦੀ ਘੋਸ਼ਣਾ ਕਰਨ ਵਾਲੇ ਹਨ। ਖਬਰਾਂ 'ਚ ਕਿਹਾ ਗਿਆ ਹੈ ਕਿ ਆਪਣੀ ਨੀਤੀ ਦੀ ਸਮੀਖਿਆ ਦੇ ਦੌਰਾਨ ਟਰੰਪ ਪ੍ਰਸ਼ਾਸਨ ਨੇ ਭਾਰਤ ਦੀਆਂ ਸੰਭਾਵਾਨਾਵਾਂ 'ਤੇ ਗੌਰ ਕੀਤਾ ਅਤੇ ਐਤਵਾਰ ਨੂੰ ਰੱਖਿਆ ਮੰਤਰੀ ਜਿਮ ਮੈਟਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਵੀਂ ਨੀਤੀ ਇਕ ਪੂਰਣ 'ਦੱਖਣੀ ਏਸ਼ੀਆ ਰਣਨੀਤੀ' ਹੈ।
'ਦਿ ਐਕਸਪ੍ਰੈਸ ਟ੍ਰਿਬਿਊਨ' ਨੇ ਇਸ ਯੋਜਨਾ ਤੋਂ ਜਾਣੂ 2 ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ, ਕਿ ਪਾਕਿਸਤਾਨ ਨਵੀਂ ਅਫਗਾਨ ਰਣਨੀਤੀ ਦੇ ਕਿਸੇ ਵੀ ਫੈਸਲੇ ਨੂੰ ਬਰਾਬਰ ਕਰਨ ਲਈ ਵੱਖ-ਵੱਖ ਸੰਕਲਪਾਂ 'ਤੇ ਵਿਚਾਰ ਕਰ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਹ ਮੰਨਿਆ ਹੈ ਕਿ ਵਾਸ਼ਿੰਗਟਨ ਤੋਂ ਮਿਲ ਰਹੇ ਸੰਕੇਤਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਇਸਲਾਮਬਾਦ ਦੇ ਸਬਰ ਦੀ ਨਿਸ਼ਚਤ ਤੌਰ 'ਤੇ ਪਰੀਖਿਆ ਹੋਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਵੱਲੋਂ ਕੋਈ ਸਖਤ ਕਦਮ ਚੁੱਕੇ ਜਾਣ ਦੀ ਸੂਰਤ 'ਚ ਪਾਕਿਸਤਾਨ ਕੋਲ ਚੀਨ ਅਤੇ ਰੂਸ ਨਾਲ ਆਪਣਾ ਸਹਿਯੋਗ ਵਧਾਉਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚੇਗਾ।
ਪਾਕਿਸਤਾਨ ਅਤੇ ਚੀਨ ਵਿਚਾਲੇ ਕਰੀਬੀ ਸਬੰਧ ਹਨ। ਦੋਹਾਂ ਦੇਸ਼ਾਂ ਦੇ ਨੇਤਾਵਾਂ ਵੇ ਇਸ ਸਬੰਧ ਨੂੰ ਬੇਹੱਦ ਮਜ਼ਬੂਤ ਸਬੰਧ ਕਿਹਾ ਹੈ। ਕੁਝ ਸਾਲ ਪਹਿਲਾਂ ਬੀਜ਼ਿੰਗ ਵੱਲੋਂ 'ਵਨ ਬੇਲਟ, ਵਨ ਰੋਡ' ਪਹਿਲ ਦੀ ਘੋਸ਼ਣਾ ਕੀਤੇ ਜਾਣ 'ਤੇ ਇਨ੍ਹਾਂ ਦਾ ਸਬੰਧ ਅੱਗੇ ਵਧਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਇਕ ਪਹਿਲ ਦੇ ਤਹਿਤ 50 ਅਰਬ ਡਾਲਰ ਦਾ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੇ ਕੇ ਲੱਗਦਾ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਨਾਲ ਪਾਕਿਸਤਾਨ ਦੇ ਸਬੰਧ ਵੀ ਸ਼ਾਂਤੀ ਯੁੱਧ ਦੇ ਦੌਰ ਦੀ ਦੁਸ਼ਮਣੀ ਤੋਂ ਅੱਗੇ ਵਧ ਚੁੱਕੇ ਦਿਖਾਈ ਦਿੰਦੇ ਹਨ।