ਪਾਕਿ ਨੂੰ ਰਣਨੀਤਕ ਹਿੱਸੇਦਾਰ ਬਣਾਉਣਾ ਹੋਵੇਗੀ ਮੂਰਖਤਾ : ਅਮਰੀਕੀ ਮਾਹਰ

08/19/2019 12:39:57 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਿਦੇਸ਼ ਨੀਤੀ ਮਾਮਲਿਆਂ ਦੇ ਇਕ ਮਾਹਰ ਨੇ ਪਾਕਿਸਤਾਨ ਪ੍ਰਤੀ ਕਿਸੇ ਵੀ ਤਰ੍ਹਾਂ ਦੇ ਰਣਨੀਤਕ ਝੁਕਾਅ ਅਤੇ ਭਾਰਤ ਤੋਂ ਦੂਰੀ ਦੇ ਪ੍ਰਤੀ ਟਰੰਪ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ। ਵਿਦੇਸ਼ ਸੰਬੰਧਾਂ ਦੀ ਪਰੀਸ਼ਦ ਦੇ ਪ੍ਰਧਾਨ ਰਿਚਰਡ ਐੱਨ. ਹਾਸ ਨੇ ਪਿਛਲੇ ਹਫਤੇ ਇਕ ਲੇਖ ਲਿਖਿਆ ਸੀ। ਇਸ ਲੇਖ ਵਿਚ ਉਨ੍ਹਾਂ ਨੇ ਲਿਖਿਆ,''ਪਾਕਿਸਤਾਨ ਨੂੰ ਰਣਨੀਤਕ ਹਿੱਸੇਦਾਰ ਬਣਾਉਣਾ ਅਮਰੀਕਾ ਲਈ ਨਾਮਸਝੀ ਭਰਿਆ ਕਦਮ ਹੋਵੇਗਾ।'' ਹਾਸ ਮੁਤਾਬਕ ਪਾਕਿਸਤਾਨ ਕਾਬੁਲ ਵਿਚ ਇਕ ਦੋਸਤਾਨਾ ਸਰਕਾਰ ਦੇਖ ਰਿਹਾ ਹੈ ਜੋ ਉਸ ਦੀ ਸੁਰੱਖਿਆ ਲਈ ਮਹੱਤਵਪੂਰਣ ਹੋਵੇ ਅਤੇ ਉਸ ਦੇ ਕੱਟੜ ਵਿਰੋਧੀ ਭਾਰਤ ਨੂੰ ਟੱਕਰ ਦੇ ਸਕੇ। 

ਹਾਸ ਦਾ ਇਹ ਲੇਖ ਪਹਿਲਾ ਪ੍ਰਾਜੈਕਟ ਸਿੰਡੀਕੇਟ ਵਿਚ ਪ੍ਰਕਾਸ਼ਿਤ ਹੋਇਆ ਅਤੇ ਇਸ ਮਗਰੋਂ ਇਹ ਸੀ.ਐੱਫ.ਆਰ. ਦੀ ਵੈਬਸਾਈਟ 'ਤੇ ਵੀ ਜਾਰੀ ਹੋਇਆ। ਹਾਸ ਨੇ ਕਿਹਾ,''ਇਸ 'ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਫੌਜ ਅਤੇ ਖੁਫੀਆ ਏਜੰਸੀ ਜੋ ਪਾਕਿਸਤਾਨ ਨੂੰ ਹਾਲੇ ਵੀ ਚਲਾ ਰਹੀ ਹੈ, ਤਾਲਿਬਾਨ 'ਤੇ ਲਗਾਮ ਲਗਾਏਗੀ ਜਾਂ ਅੱਤਵਾਦ ਨੂੰ ਕੰਟਰੋਲ ਕਰੇਗੀ'' ਉਨ੍ਹਾਂ ਨੇ ਲਿਖਿਆ,''ਉਸੇ ਤਰ੍ਹਾਂ ਭਾਰਤ ਤੋਂ ਦੂਰੀ ਬਣਾਉਣਾ ਅਮਰੀਕਾ ਦੀ ਨਾਸਮਝੀ ਹੋਵੇਗੀ। ਹਾਂ, ਭਾਰਤ ਵਿਚ ਸੁਰੱਖਿਆਵਾਦੀ ਵਪਾਰ ਨੀਤੀਆਂ ਦੀ ਪਰੰਪਰਾ ਰਹੀ ਹੈ ਅਤੇ ਅਕਸਰ ਰਣਨੀਤਕ ਮੁੱਦਿਆਂ 'ਤੇ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ ਦੀ ਝਿਜਕ ਅਮਰੀਕੀ ਨੀਤੀ ਨਿਰਮਾਤਾਵਾਂ ਨੂੰ ਨਿਰਾਸ਼ ਕਰਦੀ ਹੈ।'' 

ਉਨ੍ਹਾਂ ਨੇ ਲਿਖਿਆ,''ਪਰ ਲੋਕਤੰਤਰੀ ਭਾਰਤ ਜੋ ਜਲਦੀ ਹੀ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਜਾਵੇਗਾ ਅਤੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਅੱਗੇ ਵੱਧ ਰਿਹਾ ਹੈ ਉਸ 'ਤੇ ਦਾਅ ਲਗਾਉਣਾ ਇਕ ਲੰਬੀ ਮਿਆਦ ਵਾਲਾ ਲਾਭ ਹੋਵੇਗਾ।'' ਉਨ੍ਹਾਂ ਦਾ ਕਹਿਣਾ ਹੈ,''ਇਹ ਚੀਨ ਨਾਲ ਸਾਹਮਣਾ ਕਰਨ ਵਿਚ ਮਦਦ ਦੇ ਤੌਰ 'ਤੇ ਭਾਰਤ ਇਕ ਸੁਭਾਵਿਕ ਹਿੱਸੇਦਾਰ ਹੈ। ਭਾਰਤ ਨੇ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਿਚ ਹਿੱਸੇਦਾਰੀ ਤੋਂ ਇਨਕਾਰ ਕਰ ਦਿੱਤਾ ਜਦਕਿ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਇਸ ਨੂੰ ਗਲੇ ਲਗਾ ਲਿਆ।''

Vandana

This news is Content Editor Vandana