ਨਾਸਾ ਨੇ ਜਾਰੀ ਕੀਤਾ ਨਵਾਂ ਸਪੇਸ ਸੂਟ, ਤਸਵੀਰ ਵਾਇਰਲ

10/16/2019 9:55:45 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਗਲੀ ਪੀੜ੍ਹੀ ਦੇ ਸਪੇਸ ਸੂਟ ਦਾ ਉਦਘਾਟਨ ਕੀਤਾ ਹੈ। ਨਾਸਾ ਇਸ ਸੂਟ ਨੂੰ ਪਹਿਲੀ ਵਾਰ ਆਪਣੇ 2024 ਦੇ ਚੰਨ ਦੱਖਣੀ ਧਰੁਵ ਮਿਸ਼ਨ ਵਿਚ ਵਰਤੋਂ ਕਰੇਗਾ। ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡੇਨਸਟਾਈਨ ਨੇ ਚੰਨ ਦੀ ਖੋਜ ਲਈ ਡਿਜ਼ਾਈਨ ਕੀਤੇ ਗਏ ਮਹਿਲਾ ਅਤੇ ਪੁਰਸ਼ ਦੇ ਦੋ ਸਪੇਸਸੂਟ ਦੀ ਨਕਲ ਨੂੰ ਪੇਸ਼ ਕੀਤਾ। ਨਾਸਾ ਮੁਤਾਬਕ ਲਾਲ, ਸਫੇਦ ਅਤੇ ਨੀਲੇ ਰੰਗ ਦਾ ਇਹ ਸੂਟ ਦਬਾਅ ਕੱਪੜੇ ਅਤੇ ਇਕ ਜੀਵਨ ਬੈਕਪੈਕ ਨਾਲ ਬਣਿਆ ਹੈ। 

 

ਇਹ ਪੁਲਾੜ ਯਾਤਰੀਆਂ ਨੂੰ ਰੇਡੀਏਸ਼ਨ, ਵੱਧ ਤਾਪਮਾਨ ਅਤੇ ਮਾਈਕ੍ਰੋਮੀਟਰੋਯੋਰੀਡਸ ਤੋਂ ਬਚਾਏਗਾ। ਇਹ ਐਡਵਾਂਸਡ ਸੂਟ ਚੰਨ ਦੀ ਸਤਹਿ 'ਤੇ ਬਹੁਤ ਜ਼ਿਆਦਾ ਜਟਿਲ ਕੰਮਾਂ ਨੂੰ ਪੂਰਾ ਕਰਨ ਦੇ ਸਮਰੱਥ ਬਣਾਉਂਦਾ ਹੈ। ਗੌਰਤਲਬ ਹੈ ਕਿ ਨਾਸਾ 2024 ਤੱਕ ਚੰਨ 'ਤੇ ਪਹਿਲੀ ਮਹਿਲਾ ਅਤੇ ਅਗਲੇ ਪੁਰਸ਼ ਨੂੰ ਭੇਜਣ ਅਤੇ 2030 ਵਿਚ ਮੰਗਲ 'ਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ।

Vandana

This news is Content Editor Vandana