90 ਕਿਲੋ ਵਜ਼ਨ ਚੁੱਕ ਮਾਨਸਿਕ ਬੀਮਾਰੀ ਨਾਲ ਪੀੜਤ ਮੁੰਡਾ ਬਣਿਆ ''ਹੀਰੋ'', ਵੀਡੀਓ

02/11/2019 10:18:11 AM

ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਰੱਬ ਵੀ ਉਸ ਦੀ ਮਦਦ ਕਰਦਾ ਹੈ, ਜਿਹੜਾ ਆਪਣੀ ਮਦਦ ਖੁਦ ਕਰਦਾ ਹੈ। ਇਸੇ ਤਰ੍ਹਾਂ ਦਾ ਹੌਂਸਲਾ ਅਮਰੀਕਾ ਵਿਚ ਟੈਕਸਾਸ ਦੇ ਰਹਿਣ ਵਾਲੇ ਮਾਈਲਜ਼ ਟੇਲਰ ਨੇ ਦਿਖਾਇਆ। ਅੱਜ ਬੌਡੀ ਬਿਲਡਿੰਗ ਦੀ ਦੁਨੀਆ ਵਿਚ ਮਸ਼ਹੂਰ ਰਹਿ ਚੁੱਕੇ ਹਾਲੀਵੁੱਡ ਅਦਾਕਾਰ ਅਰਨੋਲਡ ਸ਼ਵੇਰਜ਼ਨੇਗਰ ਨੇ ਮਾਨਸਿਕ ਰੂਪ ਨਾਲ ਅਸਮਰੱਥ ਇਸ ਮੁੰਡੇ ਨੂੰ ਆਪਣਾ ਨਵਾਂ 'ਹੀਰੋ' ਦੱਸਿਆ ਹੈ। ਅਸਲ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸੇਰੇਬਰਲ ਪਾਲਸੀ (ਦਿਮਾਗੀ ਲਕਵਾ) ਨਾਲ ਪੀੜਤ ਮਾਈਲਜ਼ ਟੇਲਰ ਨੂੰ 90 ਕਿਲੋ ਵਜ਼ਨੀ ਬਾਰਬੇਲ ਚੁੱਕਦੇ ਦੇਖਿਆ ਜਾ ਸਕਦਾ ਹੈ। ਅਰਨੋਲਡ ਨੇ ਇਸੇ ਵੀਡੀਓ ਨੂੰ ਸ਼ੇਅਰ ਕਰਦਿਆਂ ਮਾਈਲਜ਼ ਨੂੰ ਆਪਣਾ ਹੀਰੋ ਦੱਸਿਆ।

ਇਕ ਖੇਡ ਚੈਨਲ ਨੇ ਸ਼ੇਅਰ ਕੀਤੀ ਵੀਡੀਓ
ਇੰਸਟਾਗ੍ਰਾਮ 'ਤੇ ਮਾਈਲਜ਼ ਦਾ ਵੀਡੀਓ ਕਰੀਬ 3.5 ਲੱਖ ਲੋਕ ਦੇਖ ਚੁੱਕੇ ਹਨ। ਖੇਡ ਚੈਨਲ ਈ.ਐੱਸ.ਪੀ.ਐੱਨ. ਨੇ ਵੀ ਇਹ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਕਰੀਬ 2.5 ਲੱਖ ਵਿਊਜ਼ ਮਿਲ ਚੁੱਕੇ ਹਨ। ਮਾਈਲਜ਼ ਨੇ ਇਕ ਸਾਲ ਪਹਿਲਾਂ ਹੀ ਬੌਡੀ ਬਿਲਡਿੰਗ ਸ਼ੁਰੂ ਕੀਤੀ ਸੀ। ਉਹ ਅਕਸਰ ਆਪਣੀ ਬੌਡੀ ਬਿਲਡਿੰਗ ਸੇਸ਼ਨ ਦੇ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ। ਇਸ ਨਾਲ ਪ੍ਰੇਰਣਾ ਦੇਣ ਵਾਲੇ ਸੰਦੇਸ਼ ਵੀ ਹੁੰਦੇ ਹਨ। ਕੁਝ ਸਮਾਂ ਪਹਿਲਾਂ ਹੀ ਉਸ ਨੇ ਕਿਹਾ ਸੀ,''ਮੈਂ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਇਹ ਕਰ ਸਕਦਾ ਹਾਂ ਤਾਂ ਕੋਈ ਵੀ ਕਰ ਸਕਦਾ ਹੈ।''

 

 
 
 
 
 
View this post on Instagram
 
 
 
 
 
 
 
 
 

200lb deadlift at 99lb!! More than double me bodyweight!!! HECK YEAH! A huge thank you to my coach @uncle.nic for alway being by my side and teaching how to hitch!! And thank you to my @neversate fam for always cheering me on! You guys a the greatest! #grateful #strongman #neversate #theloyalbrand #cerebralpalsy #deadlift #workout

A post shared by Smiles Taylor (@smiles_taylor) on Feb 7, 2019 at 7:37am PST

ਇੰਸਟਾਗ੍ਰਾਮ 'ਤੇ ਉਸ ਦੇ ਕਰੀਬ 1.5 ਲੱਖ ਫਾਲੋਅਰਜ਼ ਹਨ।ਮਾਈਲਜ਼ ਦਾ ਵਜ਼ਨ 45 ਕਿਲੋ ਹੈ। ਉਸ ਨੇ ਕੁਝ ਸਮਾਂ ਪਹਿਲਾਂ ਹੀ ਕੋਚ ਮਿਕ ਮਾਇਰਸ ਦੀ ਮਦਦ ਨਾਲ ਖੁਦ ਤੋਂ ਦੋ ਗੁਣਾ ਵਜ਼ਨ ਚੁੱਕਣ ਦਾ ਅਭਿਆਸ ਸ਼ੁਰੂ ਕੀਤਾ ਸੀ। ਅਰਨੋਲਡ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਮਾਈਲਜ਼ ਨੂੰ 90 ਕਿਲੋ ਦਾ ਬਾਰਬੇਲ ਗੋਡਿਆਂ ਤੱਕ ਚੁੱਕਦੇ ਦੇਖਿਆ ਜਾ ਸਕਦਾ ਹੈ। ਨਾਲ ਹੀ ਕੋਚ ਨਿਕੋਲਾਈ ਮਾਇਰਸ ਉਸ ਨੂੰ ਉਤਸ਼ਾਹਿਤ ਕਰਦੇ ਦਿੱਸ ਰਹੇ ਹਨ।

Vandana

This news is Content Editor Vandana