ਜੂਨੀਅਰ ਟਰੰਪ ਨੂੰ ਧਮਕੀ ਭਰੀ ਚਿੱਠੀ ਭੇਜਣ ਵਾਲੇ ਨੂੰ ਹੋਵੇਗੀ ਸਜ਼ਾ

04/19/2019 4:50:55 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਅਤੇ ਹੋਰ ਲੋਕਾਂ ਨੂੰ ਧਮਕੀ ਭਰੀ ਚਿੱਠੀ ਭੇਜਣ ਦੇ ਮਾਮਲੇ ਦੇ ਦੋਸ਼ੀ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿਚ ਵਕੀਲਾਂ ਨੇ ਮੈਸਾਚੁਸੇਟਸ ਦੇ ਰਹਿਣ ਵਾਲੇ ਦੋਸ਼ੀ ਵਿਅਕਤੀ ਡੇਨੀਅਲ ਫ੍ਰਿਸੀਏਲੋ (25) ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਉਣ ਦੀ ਮੰਗ ਕੀਤੀ ਹੈ। ਡੇਨੀਅਲ ਫ੍ਰਿਸੀਏਲੋ ਨੂੰ ਸ਼ੁੱਕਰਵਾਰ ਨੂੰ ਬੋਸਟਨ ਫੈਡਰਲ ਅਦਾਲਤ ਵਿਚ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਅਕਤੂਬਰ ਵਿਚ ਦੋਸ਼ੀ ਠਹਿਰਾਇਆ ਗਿਆ ਸੀ। 

ਫ੍ਰਿਸੀਏਲੋ ਵੱਲੋਂ ਡੋਨਾਲਡ ਟਰੰਪ ਜੂਨੀਅਰ ਨੂੰ ਭੇਜੀ ਗਈ ਚਿੱਠੀ ਨੂੰ ਬੀਤੇ ਸਾਲ ਉਨ੍ਹਾਂ ਦੀ ਸਾਬਕਾ ਪਤਨੀ ਵੇਨੇਸਾ ਨੇ ਖੋਲ੍ਹਿਆ ਸੀ ਜਿਸ ਦੇ ਬਾਅਦ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ। ਕੁਝ ਸਮੇਂ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਚਿੱਠੀ ਵਿਚ ਸਫੇਦ ਪਾਊਡਰ ਪਾਇਆ ਗਿਆ ਸੀ। ਇਸ ਦੇ ਇਲਾਵਾ ਫ੍ਰਿਸੀਏਲੋ ਨੇ ਮਿਸ਼ੀਗਨ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਡੇਬੀ ਸਟੇਬੇਨਾਵ ਨੂੰ ਵੀ ਚਿੱਠੀ ਭੇਜੀ ਸੀ। ਫ੍ਰਿਸੀਏਲੋ ਦੇ ਵਕੀਲ ਨੇ ਉਸ ਨੂੰ 5 ਸਾਲ ਤੱਕ ਨਿਗਰਾਨੀ ਵਿਚ ਰੱਖਣ ਦੀ ਮੰਗ ਕੀਤੀ ਹੈ। ਜਿਸ ਵਿਚ ਇਕ ਸਾਲ ਤੱਕ ਨਜ਼ਰਬਦੰਦ ਰੱਖਣਾ ਸ਼ਾਮਲ ਹੈ।

Vandana

This news is Content Editor Vandana