ਅਮਰੀਕਾ ਦੇ ਤਾਣੇਬਾਣੇ ਦਾ ਹਿੱਸਾ ਹੈ ਸਿੱਖ ਭਾਈਚਾਰਾ : ਗੁਰਬੀਰ ਗ੍ਰੇਵਾਲ

10/17/2018 2:01:27 PM

ਵਾਸ਼ਿੰਗਟਨ (ਭਾਸ਼ਾ)— ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗ੍ਰੇਵਾਲ ਨੇ ਕਿਹਾ ਹੈ ਕਿ ਅਮਰੀਕਾ ਦੇ ਤਾਣੇਬਾਣੇ ਦਾ ਹਿੱਸਾ ਘੱਟ ਗਿਣਤੀ ਸਿੱਖ ਭਾਈਚਾਰਾ ਦੇਸ਼ ਨੂੰ ਸੁਰੱਖਿਅਤ ਰੱਖਣ ਵਿਚ ਮਹੱਤਵਪੂਰਣ ਯੋਗਦਾਨ ਦੇ ਰਿਹਾ ਹੈ। ਕਿਸੇ ਵੀ ਅਮਰੀਕੀ ਸੂਬੇ ਦੇ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਗ੍ਰੇਵਾਲ ਨੇ ਸ਼ਨੀਵਾਰ ਨੂੰ ਨਿਊ ਜਰਸੀ ਸ਼ਹਿਰ ਵਿਚ ਸਿੱਖ ਅਮਰੀਕੀ ਚੈਂਬਰ ਆਫ ਕਾਮਰਸ (ਐੱਸ.ਏ.ਸੀ.ਸੀ.) ਦੇ 7ਵੇਂ ਸਾਲਾਨਾ ਸਮਾਰੋਹ ਵਿਚ ਇਹ ਗੱਲ ਕਹੀ। 

ਗ੍ਰੇਵਾਲ ਨੇ ਕਿਹਾ,''ਅਤੀਤ ਵਿਚ ਅਤੇ ਇੱਥੋਂ ਤੱਕ ਕਿ ਹੁਣ ਅਟਾਰਨੀ ਜਨਰਲ ਦੇ ਰੂਪ ਵਿਚ ਮੈਂ ਜੋ ਅਹੁਦਾ ਸੰਭਾਲਿਆ ਹੈ ਹਮੇਸ਼ਾ ਮੈਂ ਆਪਣੀ ਸੇਵਾ ਦੇ ਮਾਧਿਅਮ ਨਾਲ ਤਾਲਮੇਲ ਅਤੇ ਮਨਜ਼ੂਰੀ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਇਸ ਦੇਸ਼ ਦੇ ਤਾਣੇਬਾਣੇ ਦਾ ਇਕ ਹਿੱਸਾ ਹਨ ਅਤੇ ਅਸੀਂ ਸਾਰੇ ਦੇਸ਼ ਨੂੰ ਸੁਰੱਖਿਅਤ ਰੱਖਣ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਾਂ।'' ਹੋਬੋਕਨ ਦੇ ਮੇਅਰ ਰਵੀ ਭੱਲਾ ਨੇ ਕਿਹਾ ਕਿ ਐੱਸ.ਏ.ਸੀ.ਸੀ. ਜਿਹੇ ਸੰਗਠਨਾਂ ਦਾ ਮਹੱਤਵ ਵੱਧ ਰਿਹਾ ਹੈ, ਜਿੱਥੇ ਕਾਰੋਬਾਰ ਆਪਣੀ ਹੋਂਦ ਵਿਚ ਸਾਰਥਕ ਮੁੱਲ ਨੂੰ ਲੱਭਣ ਲਈ ਨਾਲ ਆ ਸਕਣ ਅਤੇ ਲੋਕਾਂ ਦੇ ਜੀਵਨ ਨੂੰ ਸਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨ ਲਈ ਹੱਥ ਮਿਲਾ ਸਕਣ।