ਭਾਰਤੀ ਮੂਲ ਦਾ ਵਿਗਿਆਨੀ ਅਮਰੀਕੀ ਫੌਜ ਲਈ ਬਣਾਏਗਾ ਖਾਸ ਰੋਬੋਟ

Wednesday, May 22, 2019 - 05:35 PM (IST)

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੇ ਇਕ ਵਿਗਿਆਨੀ ਅਤੇ ਉਸ ਦੀ ਟੀਮ ਨੂੰ ਇਕ ਮਹੱਤਵਪੂਰਣ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਨੇ ਅਮਰੀਕੀ ਫੌਜ ਵਿਭਾਗ ਦੀ ਇਕ ਏਜੰਸੀ ਤੋਂ 2 ਕਰੋੜ ਡਾਲਰ ਦਾ ਅਜਿਹਾ ਸੌਦਾ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਤਹਿਤ ਇਹ ਟੀਮ ਇਕ ਅਜਿਹੀ ਪ੍ਰਣਾਲੀ ਦਾ ਵਿਕਾਸ ਕਰੇਗੀ ਜਿਸ ਵਿਚ ਦਿਮਾਗ ਦੀ ਮਦਦ ਨਾਲ ਕਈ ਮਨੁੱਖ ਰਹਿਤ ਹਵਾਈ ਵਾਹਨਾਂ ਦਾ ਕੰਟਰੋਲ ਸਿਰਫ ਇਕ ਫੌਜੀ ਕਰ ਸਕੇਗਾ ਜਾਂ ਇੱਥੋਂ ਤੱਕ ਕਿ ਬੰਬ ਰੋਕੂ ਰੋਬੋਟ ਵੀ ਇਸ ਤਰ੍ਹਾਂ ਨਾਲ ਕੰਮ ਕਰ ਸਕਣਗੇ। 

ਅਮਰੀਕਾ ਦੇ ਖੋਜ ਅਤੇ ਵਿਕਾਸ ਸੰਗਠਨ ਬੇਟਲੇ ਵਿਚ ਕੰਮ ਕਰ ਰਹੇ ਇਕ ਸੀਨੀਅਰ ਸ਼ੋਧ ਵਿਗਿਆਨੀ ਗੌਰਵ ਸ਼ਰਮਾ ਦੀ ਅਗਵਾਈ ਵਿਚ ਇਹ ਟੀਮ ਉਨ੍ਹਾਂ 6 ਟੀਮਾਂ ਵਿਚੋਂ ਇਕ ਹੈ ਜੋ ਦਿਮਾਗ ਅਤੇ ਮਸ਼ੀਨ ਦੇ ਰਿਸ਼ਤੇ ਨੂੰ ਵਿਕਸਿਤ ਕਰੇਗੀ। ਇਹ ਜਾਣਕਾਰੀ ਡਿਫੈਂਸ ਐਡਵਾਂਸਡ ਰਿਸਰਚ ਪ੍ਰਾਜੈਕਟਸ ਏਜੰਸੀ ਨੇ ਦਿੱਤੀ। 40 ਸਾਲਾ ਸ਼ਰਮਾ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੀ ਪ੍ਰਣਾਲੀ ਵਿਕਸਿਤ ਕਰੇ ਜਿਸ ਵਿਚ ਫੌਜੀ ਨੂੰ ਅਜਿਹਾ ਹੈਲਮੈਟ ਪਾਉਣ ਦੀ ਸਹੂਲਤ ਮਿਲ ਸਕੇ ਜਿਸ ਦੀ ਮਦਦ ਨਾਲ ਉਹ ਕਈ ਮਨੁੱਖ ਰਹਿਤ ਹਵਾਈ ਵਾਹਨਾਂ ਦਾ ਕੰਟਰੋਲ ਆਪਣੇ ਦਿਮਾਗ ਨਾਲ ਕਰਨ ਵਿਚ ਸਮਰੱਥ ਹੋ ਸਕੇ ਜਾਂ ਇੱਥੋਂ ਤੱਕ ਕਿ ਬੰਬ ਰੋਕੂ ਰੋਬੋਟ ਦਾ ਆਪਣੇ ਦਿਮਾਗ ਨਾਲ ਕੰਟਰੋਲ ਕਰ ਸਕੇ।  

ਬੇਟਲੇ ਦੀ ਅਗਲੀ ਪੀੜ੍ਹੀ ਦੀ ਨੌਨ ਸਰਜੀਕਲ ਨਿਊਰੋਟੈਕਨੋਲੌਜੀ (ਐੱਨ 3) ਪ੍ਰੋਗਰਾਮ ਮਿਨੀਮਲੀ ਇਨਵੇਸਿਵ ਇੰਟਰਫੇਸ ਪ੍ਰਣਾਲੀ ਨੂੰ 'ਬ੍ਰੇਨ ਸਟਾਰਮ' (Brain System to Transmit and Receive Magnetolectric Signals) ਨਾਮ ਦਿੱਤਾ ਗਿਆ ਹੈ। ਕਰੀਬ 2 ਕਰੋੜ ਡਾਲਰ ਦੇ ਇਸ ਪ੍ਰਾਜੈਕਟ ਲਈ 4 ਸਾਲ ਦਾ ਸਮਾਂ ਦਿੱਤਾ ਗਿਆ ਹੈ।
 

Vandana

This news is Content Editor Vandana