ਸੈਨ ਫਰਾਂਸਿਸਕੋ ''ਚ ਲੀਹੋਂ ਲੱਥੇ ਟਰੇਨ ਦੇ ਡੱਬੇ, ਅੱਗ ਲੱਗਣ ਕਾਰਨ ਕਈ ਯਾਤਰੀ ਹੋਏ ਜ਼ਖ਼ਮੀ

01/02/2024 11:51:58 AM

ਓਰਿੰਡਾ/ਅਮਰੀਕਾ (ਭਾਸ਼ਾ)- ਸੈਨ ਫਰਾਂਸਿਸਕੋ ਬੇਅ ਏਰੀਆ ਵਿਚ ਨਵੇਂ ਸਾਲ ਦੇ ਦਿਨ ਇਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ ਅਤੇ ਫਿਰ ਉਸ ਵਿਚ ਅੱਗ ਲੱਗ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਵਿਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕੁੱਝ ਸਮੇਂ ਲਈ ਰੇਲ ਸੇਵਾ ਵੀ ਪ੍ਰਭਾਵਿਤ ਹੋ ਗਈ।

ਇਹ ਵੀ ਪੜ੍ਹੋ: ਬ੍ਰਿਟਿਸ਼ ਸਿੱਖ ਔਰਤ 'ਪੋਲਰ ਪ੍ਰੀਤ' ਨੇ ਫਿਰ ਰਚਿਆ ਇਤਿਹਾਸ, ਬਣਾਇਆ ਸਭ ਤੋਂ ਤੇਜ਼ ਸੋਲੋ ਸਕੀਇੰਗ ਦਾ ਰਿਕਾਰਡ

ਏਜੰਸੀ ਦੇ ਬੁਲਾਰੇ ਜਿਮ ਐਲੀਸਨ ਨੇ ਦੱਸਿਆ ਕਿ 'ਬੇਅ ਏਰੀਆ ਰੈਪਿਡ ਟਰਾਂਜ਼ਿਟ' ਟਰੇਨ ਸੋਮਵਾਰ ਸਵੇਰੇ ਕਰੀਬ 9 ਵਜੇ ਓਰਿੰਡਾ ਤੋਂ ਲਫਾਏਟ ਲਈ ਰਵਾਨਾ ਹੋਈ ਹੀ ਸੀ ਕਿ ਟਰੇਨ ਦੇ ਅੱਗਲੇ 2 ਡੱਬੇ ਪਟੜੀ ਤੋਂ ਉਤਰ ਗਏ ਅਤੇ ਫਿਰ ਉਸ ਵਿਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਫਾਇਰਫਾਈਟਰਜ਼ ਨੇ ਟਰੇਨ ਦੇ ਡੱਬਿਆਂ ਵਿਚ ਲੱਗੀ ਅੱਗ ਨੂੰ ਬੁਝਾ ਦਿੱਤਾ। ਐਲੀਸਨ ਨੇ ਕਿਹਾ ਕਿ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀ ਲੋਕਾਂ ਦੀ ਸੰਖਿਆ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜਾਪਾਨ 'ਚ ਭੂਚਾਲ ਨਾਲ ਤਬਾਹੀ, 7 ਘੰਟਿਆਂ 'ਚ ਲੱਗੇ 60 ਝਟਕੇ, ਹੁਣ ਤੱਕ 13 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

cherry

This news is Content Editor cherry