ਟਰੰਪ ਦੇ ਸੋਸ਼ਲ ਮੀਡੀਆ ਸੰਮੇਲਨ ''ਚ ਫੇਸਬੁੱਕ ਤੇ ਟਵਿੱਟਰ ਨੂੰ ਨਹੀਂ ਮਿਲਿਆ ਸੱਦਾ

07/12/2019 1:27:44 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ਵਿਚ ਹਨ। ਟਰੰਪ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਸੋਸ਼ਲ ਮੀਡੀਆ ਸੰਮੇਲਨ ਦਾ ਆਯੋਜਨ ਕੀਤਾ। ਇਸ ਸੰਮੇਲਨ ਵਿਚ ਸੋਸ਼ਲ ਮੀਡੀਆ ਦੇ ਕੁਝ ਚੋਣਵੇਂ ਲੋਕਾਂ ਨੂੰ ਬੁਲਾਇਆ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਸੰਮੇਲਨ ਵਿਚ ਫੇਸਬੁੱਕ ਅਤੇ ਟਵਿੱਟਰ ਨੂੰ ਸੱਦਿਆ ਨਹੀਂ ਗਿਆ। 

ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦਾ ਆਯੋਜਨ ਸੋਸ਼ਲ ਮੀਡੀਆ ਵਿਚ ਵੱਧ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕੀਤਾ ਗਿਆ ਸੀ। ਟਰੰਪ ਦੀ ਖਾਸ ਗੱਲ ਇਹ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਕਾਫੀ ਕਿਰਿਆਸ਼ੀਲ ਰਹਿੰਦੇ ਹਨ। ਉਹ ਅਮਰੀਕਾ ਦੇ ਨੀਤੀਗਤ ਫੈਸਲੇ ਅਤੇ ਆਪਣੇ ਵਿਚਾਰ ਤੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਟਰੰਪ ਕਈ ਵਾਰ ਫੇਸਬੁੱਕ ਅਤੇ ਟਵਿੱਟਰ 'ਤੇ ਭੇਦਭਾਵ ਦਾ ਦੋਸ਼ ਲਗਾ ਚੁੱਕੇ ਹਨ। ਉਹ ਕਹਿੰਦੇ ਰਹੇ ਹਨ ਕਿ ਫੇਸਬੁੱਕ ਅਤੇ ਟਵਿੱਟਰ ਰੀਪਬਲਿਕਨ ਵਿਚਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ। 

ਇਨ੍ਹਾਂ ਦੋਹਾਂ ਨੂੰ ਸੱਦਾ ਨਾ ਦਿੱਤੇ ਜਾਣ ਕਾਰਨ ਸੰਮੇਲਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਜੇ ਪੱਖੀ ਵਿਚਾਰਧਾਰਾ ਦੇ ਲੋਕ ਵੀ ਸ਼ਾਮਲ ਸਨ। ਟਰੰਪ ਇਕ ਹੋਰ ਕਾਰਨ ਕਰ ਕੇ ਵੀ ਟਰੋਲ ਹੋ ਰਹੇ ਹਨ। ਟਰੰਪ ਨੇ ਕਿਡਨੀ ਦੀ ਬੀਮਾਰੀ ਲਈ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ ਪਰ ਉਹ ਪ੍ਰੋਗਰਾਮ ਵਿਚ ਕੁਝ ਅਜਿਹਾ ਬੋਲ ਗਏ ਜਿਸ ਕਾਰਨ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਸਲ ਵਿਚ ਟਰੰਪ ਨੇ ਕਿਹਾ,''ਕਿਡਨੀ ਦੀ ਦਿਲ ਵਿਚ ਖਾਸ ਜਗ੍ਹਾ ਹੈ।'' ਇਸ ਮਗਰੋਂ ਉਹ ਸੋਸ਼ਲ ਮੀਡੀਆ ਵਿਚ ਟਰੋਲ ਹੋ ਰਹੇ ਹਨ।

Vandana

This news is Content Editor Vandana