''ਕੋਲੰਬਸ ਦਿਵਸ'' ਮੌਕੇ ਕੋਲੰਬਸ ਦੀਆਂ ਮੂਰਤੀਆਂ ਨਾਲ ਹੋਈ ਛੇੜਛਾੜ

10/15/2019 10:38:08 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ 'ਕੋਲੰਬਸ ਦਿਵਸ' ਮੌਕੇ ਕ੍ਰਿਸਟੋਫਰ ਕੋਲੰਬਸ ਦੀਆਂ ਮੂਰਤੀਆਂ 'ਤੇ ਲਾਲ ਰੰਗ ਪਾ ਕੇ ਅਤੇ ਉਨ੍ਹਾਂ 'ਤੇ 15ਵੀਂ ਸਦੀ ਦੇ ਇਸ ਇਤਾਲਵੀ ਮਲਾਹ ਵਿਰੁੱਧ ਸੰਦੇਸ਼ ਲਿਖ ਕੇ ਛੇੜਛਾੜ ਕੀਤੀ ਗਈ। ਰੋਡ ਆਈਲੈਂਡ ਦੇ ਪ੍ਰੋਵੀਡੈਂਸ ਵਿਚ ਕੋਲੰਬਸ ਦੀ ਇਕ ਮੂਰਤੀ 'ਤੇ ਸੋਮਵਾਰ ਨੂੰ ਲਾਲ ਰੰਗ ਪਾ ਕੇ ਉਸ 'ਤੇ 'ਕਤਲੇਆਮ ਦਾ ਜਸ਼ਨ ਮਨਾਉਣਾ ਬੰਦ ਕਰੋ' ਦਾ ਸੰਦੇਸ਼ ਲਿਖਿਆ ਸੀ।

ਦੱਖਣੀ ਕੈਲੀਫੋਰਨੀਆ ਦੇ ਚੁਲਾ ਵਿਸਤਾ ਸ਼ਹਿਰ ਅਤੇ ਸਾਨ ਫ੍ਰਾਂਸਿਸਕੋ ਵਿਚ ਕੋਇਟ ਟਾਵਰ ਨੇੜੇ ਲੱਗੀਆਂ ਕੋਲੰਬਸ ਦੀਆਂ ਮੂਰਤੀਆਂ ਨੂੰ ਵੀ ਇੰਝ ਹੀ ਨੁਕਸਾਨ ਪਹੁੰਚਾਇਆ ਗਿਆ। 

ਅਮਰੀਕੀ ਮੂਲ ਦੇ ਕੁਝ ਲੋਕਾਂ ਨੇ ਕੋਲੰਬਸ ਦਿਵਸ ਨੂੰ 'ਇੰਡੀਜੀਨਸ ਪੀਪਲਜ਼ ਡੇਅ' ਦੇ ਰੂਪ ਵਿਚ ਮਨਾਉਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਲਬੰਸ ਨੇ ਅਮਰੀਕਾ ਵਿਚ ਸਵਦੇਸ਼ੀ ਆਬਾਦੀ ਵਿਰੁੱਧ ਸਦੀਆਂ ਤੱਕ ਚੱਲਣ ਵਾਲੇ ਕਤਲੇਆਮ ਨੂੰ ਵਧਾਵਾ ਦਿੱਤਾ। ਲੱਗਭਗ 10 ਅਮਰੀਕੀ ਰਾਜਾਂ ਵਿਚ ਕੋਲੰਬਸ ਦਿਵਸ ਦੀ ਜਗ੍ਹਾ ਸੋਮਵਾਰ ਨੂੰ 'ਇੰਡੀਜੀਨਸ ਪੀਪਲਜ਼ ਡੇਅ' ਮਨਾਇਆ ਗਿਆ।

Vandana

This news is Content Editor Vandana