ਖ਼ੁਫ਼ੀਆ ਸੂਤਰਾਂ ਦਾ ਦਾਅਵਾ, ਅਲੀਬਾਬਾ ਸਰਵਰ ਭਾਰਤ ਦੀ ਕਰ ਰਿਹੈ ਜਾਸੂਸੀ

09/17/2020 6:30:04 PM

ਬੀਜਿੰਗ (ਬਿਊਰੋ): ਚੀਨੀ ਤਕਨਾਲੋਜੀ ਗਰੁੱਪ ਅਲੀਬਾਬਾ ਕਥਿਤ ਤੌਰ 'ਤੇ ਭਾਰਤੀ ਯੂਜ਼ਰਾਂ ਦਾ ਡਾਟਾ ਚੋਰੀ ਕਰ ਕੇ ਚੀਨ ਭੇਜ ਰਿਹਾ ਹੈ। ਨਿਊਜ਼-18 ਦੀ ਖਬਰ ਦੇ ਮੁਤਾਬਕ, ਚੋਟੀ ਦੇ ਖੁਫੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਚੀਨੀ ਕੰਪਨੀ ਅਲੀਬਾਬਾ ਦੇ ਕਲਾਉਡ ਡਾਟਾ ਸਰਵਰ 'ਤੇ ਬੇਸਡ 72 ਸਰਵਰਾਂ ਨਾਲ ਭਾਰਤੀ ਯੂਜ਼ਰਸ ਦੇ ਡਾਟਾ ਨੂੰ ਚੀਨ ਭੇਜਿਆ ਜਾ ਰਿਹਾ ਹੈ।
ਅਧਿਕਾਰੀਆਂ ਦੇ ਮੁਤਾਬਕ, ਅਲੀਬਾਬਾ ਦੇ ਕਲਾਉਡ ਡਾਟਾ ਸਰਵਰਜ਼ ਕਾਫੀ ਮਸ਼ਹੂਰ ਹਨ ਕਿਉਂਕਿ ਇਹ ਯੂਰਪੀਅਨ ਸਰਵਰਾਂ ਦੀ ਤੁਲਨਾ ਵਿਚ ਕਾਫੀ ਸਸਤੀਆਂ ਦਰਾਂ 'ਤੇ ਸਰਵਿਸ ਉਪਲਬਧ ਕਰਾਉਂਦੇ ਹਨ। ਏਜੰਸੀ ਨਾਲ ਜੁੜੇ ਸੂਤਰਾਂ ਦੇ ਮੁਤਾਬਕ,ਅਲੀਬਾਬਾ ਕੰਪਨੀ ਵੱਲੋਂ ਆਪਰੇਟ ਕੀਤੇ ਜਾਣ ਵਾਲੇ 72 ਸਰਵਰਜ਼ ਨੂੰ ਨਿਸ਼ਾਨਬੱਧ ਕਰ ਲਿਆ ਗਿਆ ਹੈ। ਇਹ ਕਥਿਤ ਤੌਰ 'ਤੇ ਚੀਨੀ ਅਧਿਕਾਰੀਆਂ ਵੱਲੋਂ ਬਣਾਇਆ ਗਿਆ ਇਕ ਯੋਜਨਾਬੱਧ ਪਲਾਨ ਹੈ।

ਇੰਝ ਚੱਲਦੀ ਹੈ ਪੂਰੀ ਖੇਡ
ਖੁਫੀਆ ਸੂਤਰਾਂ ਦੇ ਮੁਤਾਬਕ, ਇਹ ਡਾਟਾ ਸਰਵਰਜ਼ ਸੰਸਥਾਵਾਂ ਨੂੰ ਜਾਲ ਵਿਚ ਫਸਾਉਣ ਲਈ ਫ੍ਰੀ ਟ੍ਰਾਇਲ ਪੀਰੀਅਡ ਜਿਹੀਆਂ ਸਹੂਲਤਾਂ ਦੇ ਨਾਲ, ਕਾਫੀ ਘੱਟ ਕੀਮਤ ਵਿਚ ਜ਼ਿਆਦਾ ਸਹੂਲਤਾਂ ਦਾ ਲਾਲਚ ਦਿੰਦੇ ਹਨ। ਇਸ ਦੇ ਬਾਅਦ ਜਦੋਂ ਇਹਨਾਂ ਕੋਲ ਪੂਰਾ ਸੰਵੇਦਨਸ਼ੀਲ ਡਾਟਾ ਆ ਜਾਂਦਾ ਹੈ ਤਾਂ ਫਿਰ ਉਹ ਇਸ ਡਾਟਾ ਨੂੰ ਚੀਨ ਭੇਜ ਦਿੰਦੇ ਹਨ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਜ਼ੁਰਮ 'ਚ ਭਾਰਤੀ ਸ਼ਖਸ ਨੂੰ ਉਮਰਕੈਦ

ਜਲਦ ਹੋਵੇਗੀ ਕਾਰਵਾਈ
ਇਸ ਮਾਮਲੇ ਵਿਚ ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਚੀਨ ਦੀ ਸਾਈਬਰ ਜਾਸੂਸੀ ਸਬੰਧੀ ਵੱਡੇ ਪੱਧਰ 'ਤੇ ਜਾਂਚ ਸ਼ੁਰੂ ਹੋ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦੇਸ਼ ਦੀ ਸੁਰੱਖਿਆ ਅਤੇ ਲੋਕਾਂ ਦੀ ਗੁਪਤਤਾ ਦੇ ਲਈ ਖਤਰਾ ਦੱਸਦਿਆਂ ਭਾਰਤ ਚੀਨ ਦੇ ਹੁਣ ਤੱਕ 224 ਮੋਬਾਇਲ ਐਪ ਨੂੰ ਬੈਨ ਕਰ ਚੁੱਕਾ ਹੈ। ਇਹਨਾਂ ਵਿਚ ਟਿਕਟਾਕ, ਯੂਸੀ ਬ੍ਰਾਊਜ਼ਰ, ਪਬਜੀ ਜਿਹੇ ਕਈ ਮਸ਼ਹੂਰ ਐਪ ਸ਼ਾਮਲ ਹਨ।  
 

Vandana

This news is Content Editor Vandana