ਐਲੇਕਸ ਪਡਿੱਲਾ ਹੋਣਗੇ ਕੈਲੀਫੋਰਨੀਆ ਦੇ ਪਹਿਲੇ ਲਾਤੀਨੋ ''ਸੈਕਟਰੀ ਆਫ਼ ਸਟੇਟ''

12/24/2020 9:18:43 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਗੈਵਿਨ ਨਿਊਸਮ ਨੇ ਐਲੇਕਸ ਪਡਿੱਲਾ ਨੂੰ ਸੈਕਟਰੀ ਆਫ਼ ਸਟੇਟ ਨਿਯੁਕਤ ਕੀਤਾ ਹੈ।ਇਸ ਨਿਯੁਕਤੀ ਨਾਲ ਐਲੇਕਸ ਕੈਲੀਫੋਰਨੀਆ ਸੈਨੇਟ ਵਿਚ ਰਾਜ ਦੇ 170 ਸਾਲਾ ਦੇ ਇਤਿਹਾਸ "ਚ ਇਸ  ਭੂਮਿਕਾ ਨੂੰ ਨਿਭਾਉਣ ਵਾਲੇ ਪਹਿਲੇ ਲਾਤੀਨੀ ਬਣੇ ਹਨ।ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਇਕ ਵੀਡੀਓ ਕਾਨਫਰੰਸ ਕਾਲ ਰਾਹੀਂ ਪਡਿੱਲਾ ਨਾਲ ਇਸ ਨਿਯੁਕਤੀ ਬਾਰੇ ਗੱਲਬਾਤ ਕੀਤੀ। 

ਨਿਊਸਮ ਦੁਆਰਾ ਇਹ ਨਿਯੁਕਤੀ ਰਾਜ ਦੇ ਲਾਤੀਨੋ ਸਮੂਹਾਂ ਦੇ ਗੱਠਜੋੜ ਦੁਆਰਾ ਪਡਿੱਲਾ ਜਾਂ ਕਿਸੇ ਹੋਰ ਲਾਤੀਨੀ ਨੂੰ ਕੈਲੀਫੋਰਨੀਆਂ ਦੀ ਨੁਮਾਇੰਦਗੀ ਲਈ ਨਿਯੁਕਤ ਕਰਨ ਲਈ ਦਬਾਅ ਬਣਾਏ ਜਾਣ ਤੋਂ ਬਾਅਦ ਹੋਈ ਹੈ ਕਿਉਂਕਿ ਸੂਬੇ ਦੀ ਕੁੱਲ ਆਬਾਦੀ ਦਾ 40 ਫ਼ੀਸਦੀ ਹਿੱਸਾ ਲਾਤੀਨੋ ਲੋਕ ਹਨ। 47 ਸਾਲਾ ਐਲੇਕਸ ਪਕੋਇਮਾ ਵਿਚ ਵੱਡੇ ਹੋਏ ਹਨ ਅਤੇ ਇਕ ਮੈਕਸੀਕਨ ਦੇ ਪੁੱਤਰ ਹਨ। ਪਡਿੱਲਾ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨੋਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ 2015 ਤੋਂ ਇਕ ਚੋਣ ਅਧਿਕਾਰੀ ਬਣਨ ਤੋਂ ਪਹਿਲਾਂ ਐਲੇਕਸ ਨੇ ਲਾਸ ਏਂਜਲਸ ਸਿਟੀ ਕੌਂਸਲ ਅਤੇ ਕੈਲੀਫੋਰਨੀਆ ਸਟੇਟ ਸੈਨੇਟ ਵਿਚ ਸੇਵਾ ਨਿਭਾਈ ਹੈ।

26 ਸਾਲ ਦੀ ਉਮਰ ਵਿੱਚ, ਪਡਿੱਲਾ 1999 ਵਿਚ ਲਾਸ ਏਂਜਲਸ ਸਿਟੀ ਕੌਂਸਲ ਵਿਚ ਸੇਵਾ ਕਰਨ ਵਾਲੇ ਸ਼ਹਿਰ ਦੇ ਪਹਿਲੇ ਲਾਤੀਨੀ ਵਜੋਂ ਚੁਣੇ ਜਾਣ ਦੇ ਨਾਲ ਇਕ ਸੰਸਦ ਮੈਂਬਰ ਵਜੋਂ ਉਸ ਨੇ ਊਰਜਾ, ਸਹੂਲਤਾਂ ਅਤੇ ਸੰਚਾਰ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੇ ਦੌਰਾਨ ਰਾਜ ਦੀਆਂ ਵੋਟ-ਮੇਲ ਚੋਣਾਂ ਦੀ ਅਗਵਾਈ ਕਰਨ ਲਈ ਵੀ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਸੀ।
 

Sanjeev

This news is Content Editor Sanjeev