ਐਲੈਕਸ ਏਲੀਸ ਹੋਣਗੇ ਭਾਰਤ ’ਚ ‘ਬ੍ਰਿਟੇਨ ਦੇ ਨਵੇਂ ਹਾਈ ਕਮਿਸ਼ਨਰ’

01/06/2021 11:58:01 AM

ਲੰਡਨ (ਭਾਸ਼ਾ)–ਬ੍ਰਿਟਿਸ਼ ਰਣਨੀਤਿਕ ਮਾਹਰ ਐਲੈਕਸ ਏਲੀਸ ਭਾਰਤ ’ਚ ਬ੍ਰਿਟੇਨ ਦੇ ਨਵੇਂ ਹਾਈ ਕਮਿਸ਼ਨਰ ਹੋਣਗੇ। ਵਿਦੇਸ਼, ਰਾਸ਼ਟਰ ਮੰਡਲ ਅਤੇ ਵਿਕਾਸ ਦਫਤਰ (ਐੱਫ. ਸੀ. ਡੀ. ਓ.) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਏਲੀਸ (53) ਫਿਲਹਾਲ ਬ੍ਰਿਟਿਸ਼ ਮੰਤਰੀ ਮੰਡਲ ਦਫਤਰ ’ਚ ਸਰਕਾਰ ਦੀ ਏਕੀਕ੍ਰਿਤ ਕੂਟਨੀਤੀ, ਵਿਕਾਸ ਅਤੇ ਰੱਖਿਆ ਸਮੀਖਿਆ ਨਾਲ ਸਬੰਧਤ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ।

ਇਹ ਵੀ ਪੜ੍ਹੋ -ਨਾਈਜਰ ’ਚ ਜਾਨਲੇਵਾ ਹਮਲੇ ਪਿੱਛੋਂ ਤਿੰਨ ਦਿਨਾਂ ਕੌਮੀ ਸੋਗ

 ਐੱਫ.ਸੀ.ਡੀ.ਓ. ਨੇ ਇਕ ਬਿਆਨ 'ਚ ਕਿਹਾ ਕਿ ਐਲੇਕਸ ਏਲੀਸ ਸੀ.ਐੱਮ.ਜੀ. ਨੂੰ ਸਰ ਫਿਲੀਪ ਬਾਰਟਨ ਕੇ.ਸੀ.ਐੱਮ.ਜੀ. ਓ.ਬੀ.ਆਈ. ਦੀ ਥਾਂ 'ਤੇ ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।ਲੀਸ ਜਨਵਰੀ, 2021 ਦੌਰਾਨ ਆਪਣਾ ਅਹੁਦਾ ਸੰਭਾਲਣਗੇ। ਡਾਇਰੈਕਟਰ ਜਨਰਲ ਦੇ ਤੌਰ 'ਤੇ ਬ੍ਰਿਟੇਨ ਅਤੇ ਸੰਘ ਸੁਰੱਖਿਆ ਸਾਂਝੇਦਾਰੀ, ਬ੍ਰਿਟੇਨ ਦੇ ਨੇੜਲੇ ਸਾਂਝੇਦਾਰਾਂ ਨਾਲ ਸੰਬੰਧਾਂ, ਪਿਛਲੇ ਯੂਰਪੀਅਨ ਸੰਘ ਤੋਂ ਇਕਾਂਤਵਾਸ ਵਿਭਾਗ 'ਚ ਬ੍ਰੈਗਜ਼ਿਟ 'ਤੇ   ਯੂਰਪੀਅਨ ਸੰਘ ਦੇ ਨਾਲ ਕੰਮਕਾਜ ਸੰਭਾਲ ਚੁੱਕੇ ਏਲੀਸ ਨੂੰ ਸੁਰੱਖਿਆ ਮੁੱਦਿਆਂ ਅਤੇ ਰਣਨੀਤੀ 'ਤੇ ਵਪਾਰਕ ਅਨੁਭਵ ਵਾਲਾ ਵਿਅਕਤੀ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ -ਇਜ਼ਰਾਈਲ ਨੇ ਸਾਡੇ ਟੀਕੇ ਨੂੰ ਦਿੱਤੀ ਮਨਜ਼ੂਰੀ : ਮਾਡਰਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar