ਸੀਰੀਆ ''ਚ ਭਿਆਨਕ ਤਬਾਹੀ, ਪਿੱਛੇ ਰਹਿ ਗਏ ਕਦੇ ਨਾਲ ਭੁੱਲਣ ਵਾਲੇ ਨਿਸ਼ਾਨ

12/27/2016 10:24:46 AM

ਅਲੈਪੋ— ਫੌਜ ਦੇ ਕੰਟਰੋਲ ''ਚ ਆਏ ਸੀਰੀਆਈ ਸ਼ਹਿਰ ਅਲੈਪੋ ਦੀਆਂ ਤਬਾਹ ਗਲੀਆਂ ''ਚ ਥਾਂ-ਥਾਂ ਭੰਨ-ਤੋੜ ਅਤੇ ਤਬਾਹੀ ਦੇ ਨਿਸ਼ਾਨ ਮਿਲ ਰਹੇ ਹਨ। ਦੱਸਣ ਯੋਗ ਹੈ ਕਿ ਸੀਰੀਆ ''ਚ ਪਿਛਲੇ 6 ਸਾਲਾਂ ਤੋਂ ਜਾਰੀ ਘਰੇਲੂ ਜੰਗ ਨੇ ਇੱਥੇ ਵੱਡੀ ਤਬਾਹੀ ਮਚਾਈ। ਬਾਗੀਆਂ ਨੇ ਅਲੈਪੋ ਦੇ ਕਈ ਸ਼ਹਿਰਾਂ ''ਤੇ ਆਪਣਾ ਕਬਜ਼ਾ ਕੀਤਾ ਹੋਇਆ ਸੀ। ਜਿਸ ਕਾਰਨ ਇੱਥੇ ਹਵਾਈ ਹਮਲੇ ਅਤੇ ਬੰਬਾਰੀ ਹੁੰਦੀ। ਇਨ੍ਹਾਂ ਹਮਲੇ ''ਚ 3 ਲੱਖ ਤੋਂ ਵਧ ਲੋਕ ਮਾਰੇ ਗਏ ਅਤੇ ਕਈ ਇਮਾਰਤਾਂ ਖੰਡਰ ਬਣ ਗਈਆਂ। 2011 ''ਚ ਆਪਣੀ ਸੱਤਾ ਵਿਰੁੱਧ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਅਲੈਪੋ ''ਤੇ ਕੰਟਰੋਲ ਸੀਰੀਆਈ ਬਸ਼ਰ ਅਲ ਅਸਦ ਦੀ ਸਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ।
ਭਾਵੇਂ ਹੀ ਬਾਗੀਆਂ ਦੇ ਕਬਜ਼ੇ ਤੋਂ ਅਲੈਪੋ ਨੂੰ ਮੁਕਤ ਕਰਵਾ ਲਿਆ ਹੈ ਪਰ ਪਿੱਛੇ ਰਹਿ ਗਏ ਕਦੇ ਨਾਲ ਭੁੱਲਣ ਵਾਲੀ ਤਬਾਹੀ। ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਫੌਜ ਨੂੰ ਪੂਰਬੀ ਅਲੈਪੋ ''ਚ ਅਜਿਹੀਆਂ ਸਮੂਹਕ ਕਬਰਾਂ ਮਿਲੀਆਂ ਹਨ, ਜਿਸ ਵਿਚ ਲਾਸ਼ਾਂ ਨਾਲ ਕੀਤਾ ਗਿਆ ਤਸ਼ੱਦਦ ਅਤੇ ਅਪੰਗਤਾ ਦੇ ਨਿਸ਼ਾਨ ਹਨ। ਬਾਗੀਆਂ ''ਤੇ ਸ਼ਹਿਰ ਨੂੰ ਖਾਲੀ ਕਰਨ ਤੋਂ ਪਹਿਲਾਂ ਬੱਚਿਆਂ ਅਤੇ ਔਰਤਾਂ ਸਮੇਤ 21 ਨਾਗਰਿਕਾਂ ਦੀ ਹੱਤਿਆ ਦਾ ਦੋਸ਼ ਵੀ ਹੈ। 
ਰੂਸ ਅਤੇ ਤੁਰਕੀ ਵਿਚਾਲੇ ਹੋਏ ਇਤਿਹਾਸਕ ਸਮਝੌਤੇ ਤਹਿਤ ਪਿਛਲੇ ਹਫਤੇ 35 ਹਜ਼ਾਰ ਬਾਗੀਆਂ ਅਤੇ ਨਾਗਰਿਕਾਂ ਨੇ ਪੂਰਬੀ ਅਲੈਪੋ ਨੂੰ ਖਾਲੀ ਕੀਤਾ ਸੀ। ਸੀਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਐਤਵਾਰ ਦੀ ਦੇਰ ਰਾਤ ਪੂਰਬੀ ਅਲੈਪੋ ਦੇ ਦੋ ਇਲਾਕਿਆਂ ਵਿਚ ਬਾਗੀਆਂ ਦੀ ਜੇਲ ਤੋਂ 21 ਲਾਸ਼ਾਂ ਮਿਲੀਆਂ। ਜਿਨ੍ਹਾਂ ''ਚ ਕੁਝ ਬੱਚੇ ਅਤੇ ਔਰਤਾਂ ਸ਼ਾਮਲ ਹਨ। ਸਾਰਿਆਂ ਨੂੰ ਨੇੜੇ ਤੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਨੇ ਦੱਸਿਆ ਕਿ ਅਲੈਪੋ ''ਚ ਦਰਜਨਾਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ''ਤੇ ਗੋਲੀਆਂ ਦੇ ਨਿਸ਼ਾਨ ਹਨ।  

Tanu

This news is News Editor Tanu