ਅਲਬਰਟਾ ''ਚ ਕੋਰੋਨਾ ਦੇ 121 ਨਵੇਂ ਮਾਮਲੇ ਦਰਜ, ਪੀੜਤਾਂ ਦੀ ਗਿਣਤੀ 11,800 ਤੋਂ ਪਾਰ

08/13/2020 11:25:47 AM

ਐਡਮਿੰਟਨ- ਅਲਬਰਟਾ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ 121 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 11,893 ਹੋ ਗਈ ਹੈ। ਇਸ ਦੌਰਾਨ ਇਕ 90 ਸਾਲਾ ਕੋਰੋਨਾ ਪੀੜਤ ਬਜ਼ੁਰਗ ਬੀਬੀ ਦੀ ਮੌਤ ਹੋ ਗਈ।
 
ਅਲਬਰਟਾ ਦੇ ਸਿਹਤ ਅਧਿਕਾਰੀਆਂ ਮੁਤਾਬਕ ਮੌਤ ਇਕ ਦਿਨ ਪਹਿਲਾਂ ਹੋਈ ਪਰ ਉਸ ਦੀ ਰਿਪੋਰਟ ਮਿਲਣ ਵਿਚ ਦੇਰੀ ਹੋਣ ਕਾਰਨ ਇਸ ਨੂੰ ਬੁੱਧਵਾਰ ਦੇ ਡਾਟਾ ਵਿਚ ਦਰਜ ਕੀਤਾ ਗਿਆ ਹੈ। ਹਸਪਤਾਲ ਵਿਚ 63 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 13 ਮਰੀਜ਼ ਆਈ. ਸੀ. ਯੂ. ਵਿਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ 10 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਸਮੇਂ ਤਕ ਕੁੱਲ 10,632 ਲੋਕ ਸਿਹਤਯਾਬ ਹੋ ਚੁੱਕੇ ਹਨ।  ਇਸ ਸਮੇਂ ਐਡਮਿੰਟਨ ਵਿਚ 426 ਅਤੇ 273 ਮਰੀਜ਼ ਕੈਲਗਰੀ ਵਿਚ ਕਿਰਿਆਸ਼ੀਲ ਮਾਮਲੇ ਹਨ। ਡਾ. ਹਿਨਸ਼ਾਅ ਮੁਤਾਬਕ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਐਡਮਿੰਟਨ ਵਿਚ ਕੋਰੋਨਾ ਦੇ ਮਾਮਲੇ ਵਧੇ ਹਨ ਤੇ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। 

Lalita Mam

This news is Content Editor Lalita Mam