ਅਲਬਾਨੀਜ਼ ਨੇ ਇਰਾਕ ਯੁੱਧ ਨਾਲ ਸਬੰਧਤ ਲਾਪਤਾ ਦਸਤਾਵੇਜ਼ਾਂ ਦੀ ਜਾਂਚ ਕੀਤੀ ਸ਼ੁਰੂ

01/03/2024 12:33:06 PM

ਕੈਨਬਰਾ (ਯੂ. ਐੱਨ. ਆਈ.): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਰਾਕ ਯੁੱਧ ਵਿਚ ਦਾਖਲ ਹੋਣ ਦੇ ਸਰਕਾਰ ਦੇ ਫ਼ੈਸਲੇ ਨਾਲ ਸਬੰਧਤ ਗੁੰਮ ਹੋਏ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕੀਤੀ ਹੈ। ਅਲਬਾਨੀਜ਼ ਨੇ ਬੁੱਧਵਾਰ ਨੂੰ 2024 ਦੀ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਇਹ ਦੇਸ਼ 2003 ਵਿੱਚ ਇਰਾਕ 'ਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਵਿੱਚ ਕਿਉਂ ਸ਼ਾਮਲ ਹੋਇਆ ਅਤੇ ਇਸ ਗੱਲ ਦੀ ਜਾਂਚ ਦੇ ਆਦੇਸ਼ ਦਿੱਤੇ ਕਿ ਕੀ ਇਸ ਫ਼ੈਸਲੇ ਨਾਲ ਸਬੰਧਤ ਕੁਝ ਵੀ ਰਿਕਾਰਡ ਗੁਪਤ ਕਿਉਂ ਰੱਖਿਆ ਗਿਆ ਸੀ? 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਤਨਖਾਹ ਦਰਾਂ 'ਚ ਕੀਤਾ ਵਾਧਾ, ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਜ਼ਿਕਰਯੋਗ ਹੈ ਕਿ ਹਰ ਸਾਲ 1 ਜਨਵਰੀ ਨੂੰ ਨੈਸ਼ਨਲ ਆਰਕਾਈਵਜ਼ ਆਫ਼ ਆਸਟ੍ਰੇਲੀਆ (ਐਨ.ਏ.ਏ.) ਸਰਕਾਰ ਦੇ ਸਭ ਤੋਂ ਗੁਪਤ ਮੰਤਰੀ ਮੰਡਲ ਤੋਂ 20 ਸਾਲਾਂ ਦੇ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਖੋਲ੍ਹਦਾ ਹੈ। ਹਾਲਾਂਕਿ ਸੋਮਵਾਰ ਨੂੰ ਤਾਜ਼ਾ ਰਿਲੀਜ਼ ਵਿੱਚ ਇਰਾਕ ਵਿੱਚ ਸੰਘਰਸ਼ ਵਿੱਚ ਸ਼ਾਮਲ ਹੋਣ ਬਾਰੇ ਕੈਬਨਿਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ (ਐਨ.ਐਸ.ਸੀ) ਦੁਆਰਾ ਵਿਚਾਰ-ਵਟਾਂਦਰੇ ਨਾਲ ਸਬੰਧਤ 78 ਦਸਤਾਵੇਜ਼ਾਂ ਨੂੰ ਛੱਡ ਦਿੱਤਾ ਗਿਆ। ਉਸਨੇ ਦਸਤਾਵੇਜ਼ਾਂ ਦੇ ਗਾਇਬ ਹੋਣ ਲਈ ਪ੍ਰਬੰਧਕੀ ਗ਼ਲਤੀ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਘੋਸ਼ਣਾ ਕੀਤੀ ਕਿ ਸਾਬਕਾ ਸੀਨੀਅਰ ਸਿਵਲ ਸੇਵਕ ਡੇਨਿਸ ਰਿਚਰਡਸਨ ਇਸ ਗੱਲ ਦੀ ਜਾਂਚ ਕਰਨਗੇ ਕਿ ਕੀ ਉਨ੍ਹਾਂ ਨੂੰ ਜਾਣਬੁੱਝ ਕੇ ਛੁਪਾਇਆ ਗਿਆ ਸੀ। ਅਲਬਾਨੀਜ਼ ਨੇ 2003 ਵਿੱਚ ਆਸਟ੍ਰੇਲੀਆ ਨੂੰ ਯੁੱਧ ਲਈ ਵਚਨਬੱਧ ਕਰਨ ਦੇ ਸਰਕਾਰ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana