ਵਿਦਿਆਰਥੀਆਂ ਦੇ ਇਮਤਿਹਾਨ ਦੌਰਾਨ ਬਦਲੇ ਗਏ ਹਵਾਈ ਆਵਾਜਾਈ ਦੇ ਸਮੇਂ

11/24/2017 12:47:00 PM

ਸਿਓਲ— ਬੱਚਿਆਂ ਦੀ ਪ੍ਰੀਖਿਆ ਨੂੰ ਲੈ ਕੇ ਹਰ ਮਾਂ-ਬਾਪ ਤੇ ਸਕੂਲ ਖਾਸ ਪ੍ਰਬੰਧ ਕਰਦਾ ਹੈ ਪਰ ਦੱਖਣੀ ਕੋਰੀਆ 'ਚ ਜੋ ਦਿਖਾਈ ਦਿੰਦਾ ਹੈ ਉਹ ਸਭ ਤੋਂ ਵੱਖਰਾ ਹੁੰਦਾ ਹੈ। ਕੀ ਤੁਸੀਂ ਕਦੇ ਸੁਣਿਆ ਹੈ ਕਿ ਬੱਚਿਆਂ ਦੇ ਇਮਤਿਹਾਨ ਕਾਰਨ ਜਹਾਜ਼ਾਂ ਦੀ ਲੈਂਡਿੰਗ ਹੀ ਬੰਦ ਕਰਵਾ ਦਿੱਤੀ ਜਾਵੇ। ਇੱਥੇ ਤਕਰੀਬਨ 5.90 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ ਵੀਰਾਵਰ ਨੂੰ ਬਹੁਤ ਮਹੱਤਵਪੂਰਣ ਕਾਲਜ 'ਚ ਦਾਖਲੇ ਲਈ ਪ੍ਰੀਖਿਆ ਦਿੱਤੀ। 
ਬੀਤੇ ਦਿਨੀਂ ਆਏ ਭੂਚਾਲ ਕਾਰਨ ਇਮਤਿਹਾਨ ਦੀ ਤਰੀਕ ਬਦਲ ਦਿੱਤੀ ਗਈ ਸੀ। ਜਹਾਜ਼ਾਂ ਦੇ ਸ਼ੋਰ ਨਾਲ ਬੱਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਜਹਾਜ਼ਾਂ ਦੇ ਆਉਣ-ਜਾਣ ਦਾ ਸਮਾਂ ਪ੍ਰਭਾਵਿਤ ਹੋਇਆ। ਇੱਥੋਂ ਤਕ ਕਿ ਬਾਜ਼ਾਰ ਅਤੇ ਬੈਂਕ ਵੀ ਇਕ ਘੰਟੇ ਮਗਰੋਂ ਹੀ ਖੁੱਲ੍ਹੇ। ਪ੍ਰੀਖਿਆ ਕੇਂਦਰਾਂ ਦੇ ਬਾਹਰ ਵੱਡੀ ਗਿਣਤੀ 'ਚ ਵਿਦਿਆਰਥੀ, ਉਨ੍ਹਾਂ ਦੇ ਪਰਿਵਾਰ ਵਾਲੇ ਤੇ ਅਧਿਆਪਕ ਆਦਿ ਸਨ। ਇਹ ਇਮਤਿਹਾਨ ਇੰਨੇ ਕੁ ਜ਼ਰੂਰੀ ਹੁੰਦੀ ਹੈ ਕਿ ਬੱਚਿਆਂ ਦਾ ਭਵਿੱਖ ਨਿਰਭਰ ਕਰਦਾ ਹੈ। ਇਹ ਪੇਪਰ 9 ਘੰਟਿਆਂ ਤਕ ਚੱਲਦਾ ਹੈ ਤੇ ਹਰ ਵਿਸ਼ੇ ਸੰਬੰਧੀ ਪ੍ਰਸ਼ਨਾਂ ਪੁੱਛੇ ਜਾਂਦੇ ਹਨ।