ਏਅਰਪੋਰਟ ''ਤੇ ਖੜ੍ਹੇ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਵੀਡੀਓ ਵਾਇਰਲ

10/20/2019 9:41:18 PM

ਸਿਓਲ (ਏਜੰਸੀ)- ਸਿਓਲ ਦੇ ਇੰਚੀਓਨ ਇੰਟਰਨੈਸ਼ਨਲ ਏਅਰਪੋਰਟ 'ਤੇ ਯਾਤਰੀ ਆਪਣੇ ਜਹਾਜ਼ ਨੂੰ ਰਨਵੇ 'ਤੇ ਲੱਗਦੇ ਹੋਏ ਦੇਖ ਰਹੇ ਸਨ। ਇਸੇ ਜਹਾਜ਼ ਵਿਚ ਉਨ੍ਹਾਂ ਨੇ ਯਾਤਰਾ ਕਰਨੀ ਸੀ, ਇਸ ਦੌਰਾਨ ਅਚਾਨਕ ਜਹਾਜ਼ ਦੇ ਇੰਜਨ 'ਚੋਂ ਚਿੰਗਾਰੀ ਨਿਕਲੀ ਅਤੇ ਦੇਖਦੇ ਹੀ ਦੇਖਦੇ ਅੱਗ ਲੱਗ ਗਈ। ਜਹਾਜ਼ ਦੇ ਇੰਜਨ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੰਸੀ ਸਟਾਫ ਨੂੰ ਬੁਲਾਇਆ ਗਿਆ ਫਿਰ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ। ਬਾਅਦ ਵਿਚ ਜਹਾਜ਼ ਦੇ ਯਾਤਰੀਆਂ ਨੂੰ ਦੂਜੇ ਜਹਾਜ਼ ਵਿਚ ਭੇਜਿਆ ਗਿਆ।

ਸਿਓਲ ਦੇ ਇੰਚੀਓਨ ਇੰਟਰਨੈਸ਼ਨਲ ਏਅਰਪੋਰਟ 'ਤੇ ਫਿਊਲ ਭਰਨ ਦੌਰਾਨ ਆਸਿਆਨਾ ਏਅਰਲਾਈਨਜ਼ ਦੇ ਏਅਰਬੇਸ ਏ 380 ਵਿਚ ਅੱਗ ਲੱਗ ਗਈ। ਜਹਾਜ਼ ਵਿਚ ਅੱਗ ਲੱਗਣ ਦਾ ਇਹ ਹਾਦਸਾ ਐਚ.ਐਲ. 7652 ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ (ਲਾਕਸ) ਲਈ ਓ ਜ਼ੈੱਡ 202 ਉਡਾਣ ਭਰਨ ਵਾਲਾ ਸੀ। ਜਹਾਜ਼ ਸਟਾਰਟ-ਅਪ ਪ੍ਰੀਖਣ ਦੌਰਾਨ ਟਰਮੀਨਲ ਦੇ ਅੰਦਰ ਯਾਤਰੀਆਂ ਨੇ ਰੋਲਸ ਰਾਇਸ ਟ੍ਰੇਂਟ 970 ਇੰਜਣ ਤੋਂ ਧੂੰਆਂ ਅਤੇ ਚਿੰਗਾਰੀ ਨਿਕਲਦੀ ਦੇਖੀ, ਉਸ ਤੋਂ ਬਾਅਦ ਉਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਦੱਸਿਆ ਉਦੋਂ ਉਨ੍ਹਾਂ ਨੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਜਹਾਜ਼ ਵਿਚ 401 ਯਾਤਰੀਆਂ ਨੇ ਸਫਰ ਕਰਨਾ ਸੀ ਪਰ ਫਿਲਹਾਲ ਇਸ ਵਿਚ ਕੋਈ ਵੀ ਸਵਾਰ ਨਹੀਂ ਸੀ। ਜਹਾਜ਼ ਦੇ ਇੰਜਣ ਵਿਚ ਅੱਗ ਲੱਗਣ ਤੋਂ ਬਾਅਦ ਉਸ ਨੂੰ ਉਥੋਂ ਹਟਾ ਲਿਆ ਗਿਆ ਅਤੇ 4 ਘੰਟੇ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਭੇਜਿਆ ਗਿਆ।

Sunny Mehra

This news is Content Editor Sunny Mehra