ਔਰਤਾਂ ਦੇ ਕੱਪੜਿਆਂ, ਕੂੜੇ ਤੋਂ ਬਾਅਦ ਹੁਣ ਮਿਆਂਮਾਰ ਦੇ ਲੋਕਾਂ ਨੇ ''ਆਂਡਿਆਂ'' ਨਾਲ ਜਤਾਇਆ ਵਿਰੋਧ, ਤਸਵੀਰਾਂ

04/04/2021 9:33:30 PM

ਮਿਆਂਮਾ - ਮਿਆਂਮਾਰ ਦੀ ਫੌਜੀ ਸਰਕਾਰ ਨੇ ਹੁਣ ਤੱਕ 557 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਫੌਜ ਦੀ ਕਾਰਵਾਈ ਵਿਚ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਵੀ ਹੋਏ ਹਨ। ਫੌਜ ਨੇ ਕਈਆਂ ਲੋਕਾਂ ਦੀ ਹੱਤਿਆ ਸਿਰ ਵਿਚ ਗੋਲੀ ਮਾਰ ਕੇ ਕੀਤੀ ਹੈ, ਉਥੇ ਕਾਰੇਨ ਇਲਾਕੇ ਵਿਚ ਤਾਂ ਸਿੱਧਾ ਅਸਮਾਨ ਤੋਂ ਬੰਬ ਵਰ੍ਹਾਏ ਜਾ ਰਹੇ ਹਨ। ਘਟਨਾ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੀ ਜਾਨ ਬਚਾ ਕੇ ਗੁਆਂਢੀ ਮੁਲਕਾਂ ਵੱਲ ਭੱਜ ਰਹੇ ਹਨ। 

ਇਹ ਵੀ ਪੜੋ - ਪਾਕਿਸਤਾਨ 'ਚ ਖੰਡ ਦੇ ਭਾਅ 100 ਰੁਪਏ ਤੋਂ ਪਾਰ, ਇਮਰਾਨ ਦੇ 'ਮਹਿੰਗਾਈ ਗਿਫਟ' ਤੋਂ ਆਵਾਮ ਪਰੇਸ਼ਾਨ

ਬੇਸ਼ੱਕ ਫੌਜ ਲੋਕਾਂ ਦੀ ਆਵਾਜ਼ ਦਬਾਉਣ ਦੀਆਂ ਲੱਖਾਂ ਕੋਸ਼ਿਸ਼ਾਂ ਕਰ ਰਹੀ ਹੋਵੇ ਪਰ ਫਿਰ ਵੀ ਲੋਕ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕਰ ਰਹੇ ਹਨ ਅਤੇ ਇਸ ਦੇ ਲਈ ਉਹ ਵੱਖ-ਵੱਖ ਤਰੀਕੇ ਵੀ ਅਪਣਾ ਰਹੇ ਹਨ। ਲੋਕਾਂ ਨੇ ਅਨੋਖੇ ਤਰੀਕਿਆਂ ਨਾਲ ਵਿਰੋਧ ਦਰਜ ਕਰਾਉਣ ਦੀ ਸ਼ੁਰੂਆਤ ਔਰਤਾਂ ਦੇ ਕੱਪੜਿਆਂ ਨਾਲ ਕੀਤੀ ਸੀ। ਫਿਰ ਉਨ੍ਹਾਂ ਨੇ ਕੂੜੇ ਦੀ ਵਰਤੋਂ ਕੀਤੀ ਅਤੇ ਹੁਣ ਪ੍ਰਦਰਸ਼ਨ ਲਈ ਅੰਡਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ - ਇੰਗਲੈਂਡ : Heart ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੁਣ 2 ਘੰਟੇ ਨਹੀਂ ਸਿਰਫ 5 ਮਿੰਟ 'ਚ ਹੋਵੇਗਾ

ਮਿਆਂਮਾਰ ਦੇ ਲੋਕਾਂ ਨੇ ਈਸਟਰ ਮੌਕੇ ਵਿਰੋਧ ਕਰਨ ਲਈ ਆਂਡਿਆਂ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਆਂਡਿਆਂ ਨੂੰ ਰੰਗ-ਬਿਰੰਗੇ ਕਰ ਕੇ ਇਨ੍ਹਾਂ 'ਤੇ ਸੰਦੇਸ਼ ਲਿਖੇ ਗਏ ਹਨ। ਇਨ੍ਹਾਂ ਸੰਦੇਸ਼ਾਂ ਵਿਚ ਲੋਕਾਂ ਨੇ ਫੌਜ ਪ੍ਰਤੀ ਆਪਣਾ ਵਿਰੋਧ ਦਰਜ ਕਰਾਇਆ ਹੈ ਅਤੇ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਫੌਜੀ ਸਰਕਾਰ ਦਾ ਵਿਰੋਧ ਕਰਦੇ ਹਨ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਵਿਚ ਲੋਕਾਂ ਨੇ ਆਂਡੇ ਲੈ ਕੇ ਨਾਅਰੇ ਲਾਏ ਹਨ।

ਇਹ ਵੀ ਪੜੋ - Ferrari ਤੇ Porsche ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਨਾਲ ਟਕਰਾਈ ਟਰੇਨ, ਦੇਖੋ ਤਸਵੀਰਾਂ

ਮਿਆਂਮਾਰ ਵਿਚ ਇਹ ਸਾਰਾ ਵਿਵਾਦ ਬੀਤੇ ਸਾਲ ਨਵੰਬਰ ਵਿਚ ਹੋਈਆਂ ਚੋਣਾਂ ਤੋਂ ਬਾਅਦ ਸ਼ੁਰੂ ਹੋਇਆ ਸੀ। ਇਥੇ ਆਂਗ ਸਾਨ ਸੂ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਨੇ ਜਿੱਤ ਦਰਜ ਕੀਤੀ ਸੀ ਪਰ ਫੌਜ ਨੇ ਦੋਸ਼ ਲਾਇਆ ਕਿ ਚੋਣਾਂ ਵਿਚ ਧੋਖਾਧੜੀ ਕੀਤੀ ਗਈ ਹੈ।

ਇਹ ਵੀ ਪੜੋ - ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ

ਫੌਜ ਦੇ ਦੋਸ਼ ਨੂੰ ਦੇਸ਼ ਦੀ ਸੁਪਰੀਮ ਕੋਰਟ ਤੋਂ ਲੈ ਕੇ ਚੋਣ ਕਮਿਸ਼ਨ ਤੱਕ ਨੇ ਖਾਰਿਜ ਕਰ ਦਿੱਤਾ ਸੀ ਪਰ ਫਿਰ ਵੀ ਫੌਜ ਨੇ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਹੀ ਤਖਤਾਪਲਟ ਕਰ ਦਿੱਤਾ। ਇਕ ਸਾਲ ਦੀ ਐਮਰਜੈਂਸੀ ਲਾਗੂ ਕਰਦੇ ਹੀ ਸਰਕਾਰ ਦੇ ਸੀਨੀਅਰ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਇਹ ਵੀ ਪੜੋ - ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ

ਇਸ ਘਟਨਾ ਦੇ ਵਿਰੋਧ ਵਿਚ ਲੋਕ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਫੌਜ ਨੇ ਲੋਕਾਂ ਦੀ ਆਵਾਜ਼ ਦਬਾਉਣ ਲਈ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਲੋਕਾਂ ਦੀਆਂ ਹੱਤਿਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਸਜ਼ਾ ਦਿੱਤੀ ਗਈ। ਲੋਕਾਂ ਦੀ ਮੰਗ ਹੈ ਕਿ ਜਦ ਤੱਕ ਦੇਸ਼ ਵਿਚ ਲੋਕਤੰਤਰ ਬਹਾਲ ਨਹੀਂ ਹੁੰਦਾ ਅਤੇ ਹਿਰਾਸਤ ਵਿਚ ਲਏ ਗਏ ਨੇਤਾਵਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਹ ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ।

ਇਹ ਵੀ ਪੜੋ - Nike ਨੇ ਇਨਸਾਨੀ ਖੂਨ ਵਾਲੇ 'ਸ਼ੈਤਾਨੀ ਬੂਟਾਂ' ਖਿਲਾਫ ਜਿੱਤਿਆ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ

Khushdeep Jassi

This news is Content Editor Khushdeep Jassi