ਮਾਂ ਨੇ ਆਪਣੇ ਹੀ ਬੇਟੇ ਨੂੰ ਸਾੜਣ ਤੋਂ ਬਾਅਦ ਕੀਤਾ ਪਿੰਜ਼ਰੇ ''ਚ ਬੰਦ

08/19/2017 7:43:43 AM

ਨਿਯੂ ਯਾਰਕ— ਅਮਰੀਕਾ ਦੇ ਪੇਂਸਿਲਵੇਨੀਆ ਵਿਚ ਇਕ ਮਾਂ ਨੇ ਆਪਣੇ 3 ਸਾਲ ਦੇ ਮਾਸੂਮ ਬੱਚੇ ਨੂੰ ਕੈਮੀਕਲ ਨਾਲ ਸਾੜ ਦਿੱਤਾ। ਇਸ ਤੋਂ ਬਾਅਦ ਉਸ ਨੂੰ ਲਾਸ਼ ਨੂੰ ਚੇਨ ਨਾਲ ਬੰਨ ਕੇ ਕੁੱਤੇ ਦੇ ਪਿੰਜਰੇ ਵਿਚ ਪਾ ਦਿਤਾ। ਸੇਂਟ ਮਾਰਿਸ ਦੀ ਪੁਲਸ ਨੇ ਅਰਵੇਨ ਕੁਹਨ 'ਤੇ ਪਿੱਛਲੇ ਹਫ਼ਤੇ ਦੋਸ਼ ਲੱਗੇ ਸੀ। ਔਰਤ ਨੇ ਗਲਤ ਤਰੀਕੇ ਨਾਲ ਬੱਚੇ ਨੂੰ ਕੈਦ ਵਿਚ ਰੱਖਣ ਅਤੇ ਅਤਿਆਚਾਰ ਦੇ ਦੋਸ਼ ਲੱਗੇ ਸਨ। ਪੁਲਸ ਮੁਤਾਬਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਪਿੱਛਲੇ ਸਾਲ ਬੇਟੇ ਨੂੰ ਤਿੰਨ ਦਿਨਾਂ ਲਈ ਉਸ ਦੇ ਘਰ ਛੱਡਿਆ ਸੀ। ਬੱਚੇ ਦੇ ਪਿਤਾ ਮੁਤਾਬਕ ਜਦੋਂ ਉਨ੍ਹਾਂ ਨੇ ਬੇਟੇ ਨੂੰ ਵਾਪਸ ਤਿੰਨ ਦਿਨ ਬਾਅਦ ਲਿਆ ਤਾਂ ਉਸ ਦੇ ਢਿੱਡ ਅਤੇ ਸਿਰ 'ਤੇ ਡੂੰਘੇ ਜਖ਼ਮ ਸਨ। ਜਾਂਚ ਕਰਤਾਵਾਂ ਨੇ ਦੱਸਿਆ ਕਿ ਕੂਹਨ ਨੇ ਲੜਕੇ ਨੂੰ ਕੈਮੀਕਲ ਨਾਲ ਸਾੜਿਆ ਅਤੇ ਉਸ ਨੂੰ ਬੰਨ ਕੇ ਪਿੰਜਰੇ ਵਿਚ ਪਾ ਦਿੱਤਾ। ਇਸ ਮਾਮਲੇ ਵਿਚ ਅਟਾਰਨੀ ਦੀ ਕੋਈ ਸੂਚਨਾ ਨਹੀਂ ਮਿਲ ਪਾਈ ਹੈ।