ਸ਼ੱਕੀ ਵਸਤੂ ਮਿਲਣ ਤੋਂ ਬਾਅਦ ਲੰਡਨ ਬ੍ਰਿਜ ਕਰਵਾਇਆ ਖਾਲੀ (ਦੇਖੋ ਤਸਵੀਰਾਂ)

12/01/2015 10:37:04 PM

ਲੰਡਨ - ਬ੍ਰਿਟੇਨ ਦੀ ਰਾਜਧਾਨੀ ''ਚ ਮੰਗਲਵਾਰ ਨੂੰ ਲੰਡਨ ਬ੍ਰਿਜ ਸਟੇਸ਼ਨ ''ਤੇ ਲਾਵਾਰਿਸ ਬੈਗ ਮਿਲਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਲੰਡਨ ਬ੍ਰਿਜ, ਸਟੇਸ਼ਨ ਨੇੜੇ ਦੀਆਂ ਇਮਾਰਤਾਂ ਖਾਲੀ ਕਰਵਾ ਦਿੱਤੀਆਂ ਗਈਆਂ। ਮੀਡੀਆ ਹਾਊਸ ਬੀ. ਬੀ. ਸੀ. ਦੇ ਦਫਤਰ ਨੂੰ ਵੀ ਖਾਲੀ ਕਰਵਾਇਆ ਗਿਆ ਹੈ। 
ਲੰਡਨ ਪੁਲਸ ਨੂੰ ਬ੍ਰਿਜ ਨੇੜੇ ਸ਼ੱਕੀ ਕਾਰ ਖੜ੍ਹੀ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਸੈਂਟਰਲ ਲੰਡਨ ਦੀ ਗ੍ਰੇਟ ਪੋਰਟਲੈਂਡ ਸਟ੍ਰੀਟ ਨੂੰ ਪੁਲਸ ਵਲੋਂ ਬੰਦ ਕਰ ਦਿੱਤਾ ਗਿਆ। ਮੌਕੇ ''ਤੇ ਐਂਬੂਲੈਂਸ ਵੀ ਪਹੁੰਚ ਚੁੱਕੀ ਹੈ। ਕਾਰ ''ਚ ਸ਼ੱਕੀ ਸਾਮਾਨ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾ ਦਿੱਤਾ। ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਬ੍ਰਿਟਿਸ਼ ਪਾਰਲੀਮੈਂਟ ''ਚ ਸੀਰੀਆ ਦੇ ਆਈ. ਐੱਸ. ਆਈ. ਐੱਸ. ਦੇ ਟਿਕਾਣਿਆਂ ''ਤੇ ਹਵਾਈ ਹਮਲੇ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।