10 ਬੋਤਲਾਂ ਬੀਅਰ ਦੀਆਂ ਚਾੜਕੇ ਨਸ਼ੇ 'ਚ ਸੌਣਾ ਪਿਆ ਮਹਿੰਗਾ

06/25/2020 11:59:59 PM

ਬੀਜਿੰਗ (ਇੰਟ.)- ਚੀਨ ਦੇ ਝੂਜੀ ਸ਼ਹਿਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੁਣ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਇਥੇ ਇਕ ਵਿਅਕਤੀ ਨੇ ਪਹਿਲਾਂ 10 ਬੋਤਲਾਂ ਬੀਅਰ ਦੀਆਂ ਪੀਤੀਆਂ ਅਤੇ ਉਸ ਤੋਂ ਬਾਅਦ ਉਹ ਬਿਨਾ ਬਾਥਰੂਮ ਗਏ ਨਸ਼ੇ ’ਚ ਸੌਂ ਗਿਆ। ਇੰਨੀ ਬੀਅਰ ਪੀਣ ਦੇ ਬਾਵਜੂਦ 18 ਘੰਟੇ ਤਕ ਬਾਥਰੂਮ ਨਾ ਜਾਣ ਕਾਰਣ ਵਿਅਕਤੀ ਦੇ ਬਲੈਡਰ ’ਚ ਬਲਾਸਟ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਝੂਜੀ ਸ਼ਹਿਰ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।


ਇਸ ਮਾਮਲੇ ’ਚ ਝੂਜੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਦੀ ਉਮਰ 40 ਸਾਲ ਹੈ ਅਤੇ ਹੁਣ ਇਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਜਦੋਂ ਇਹ ਵਿਅਕਤੀ ਹਸਪਤਾਲ ਪਹੁੰਚਿਆ ਤਾਂ ਤੇਜ਼ ਦਰਜ ਨਾਲ ਤੜਫ ਰਿਹਾ ਸੀ ਅਤੇ ਉਸਨੂੰ ਪਤਾ ਨਹੀਂ ਸੀ ਕਿ ਉਸਦੇ ਪੇਟ ਦੇ ਹੇਠਲੇ ਹਿੱਸੇ ’ਚ ਦਰਦ ਕਿਉਂ ਹੋ ਰਿਹਾ ਹੈ। ਨਸ਼ੇ ’ਚ ਉਸਨੂੰ ਪਤਾ ਹੀ ਨਹੀਂ ਲੱਗਾ ਅਤੇ ਬਲੈਡਰ ’ਤੇ ਪ੍ਰੈਸ਼ਰ ਪੈਣ ਨਾਲ ਉਹ ਫੱਟ ਗਿਆ ਅਤੇ ਯੂਰਿਨ ਸਰੀਰ ਦੇ ਅੰਦਰ ਹੀ ਜਮ੍ਹਾ ਹੋ ਗਿਆ। ਡਾਕਟਰਾਂ ਨੇ ਆਪ੍ਰੇਸ਼ਨ ਨਾਲ ਬਲੈਡਰ ਨੂੰ ਕੁਝ ਕੰਮ ਕਰਨ ਲਾਇਕ ਬਣਾਇਆ ਹੈ। ਇਕ ਅਨੁਮਾਨ ਮੁਤਾਬਕ ਇਕ ਬਾਲਗ ਮਨੁੱਖ ਦੇ ਬਲੈਡਰ ’ਚ 500 ਮਿਲੀਲੀਟਰ ਯੂਰਿਨ ਇਕੱਠਾ ਹੋ ਸਕਦਾ ਹੈ। ਇਸ ਤੋਂ ਜ਼ਿਆਦਾ ਹੋਣ ’ਤੇ ਸਥਿਤੀ ਵਿਗੜ ਸਕਦੀ ਹੈ।

Gurdeep Singh

This news is Content Editor Gurdeep Singh