ਡਲਿਵਰੀ ਤੋਂ ਬਾਅਦ ਡਿਪ੍ਰੈਸ਼ਨ ਦੇ ਲੱਛਣਾਂ ਨੂੰ ਨਹੀਂ ਪਛਾਣਦੇ ਮਰਦ

05/16/2019 10:46:54 AM

ਵਾਸ਼ਿੰਗਟਨ, (ਏਜੰਸੀਆਂ)- ਹਾਲ ਹੀ 'ਚ ਹੋਈ ਇਕ ਸਟੱਡੀ 'ਚ ਸਾਹਮਣੇ ਆਇਆ ਕਿ ਮਰਦਾਂ ਦੀ ਤੁਲਨਾ 'ਚ ਔਰਤਾਂ 'ਚ ਡਲਿਵਰੀ ਤੋਂ ਬਾਅਦ ਡਿਪ੍ਰੈਸ਼ਨ ਦੇ ਲੱਛਣਾਂ ਦੀ ਪਛਾਣਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। 18 ਤੋਂ 70 ਸਾਲ ਦੀ ਉਮਰ ਦੇ ਬ੍ਰਿਟਿਸ਼ ਦੇ 406 ਲੋਕਾਂ 'ਤੇ ਸਟੱਡੀ ਕੀਤੀ ਗਈ। ਇਸ ਤੋਂ ਬਾਅਦ ਔਰਤ ਅਤੇ ਮਰਦਾਂ ਦੇ ਡਿਪ੍ਰੈਸ਼ਨ ਦੇ ਲੱਛਣਾਂ ਦੀ ਸਟੱਡੀ ਨੂੰ ਸਾਹਮਣੇ ਰੱਖਿਆ ਗਿਆ। ਇਹ ਗੱਲ ਵੀ ਸਾਹਮਣੇ ਆਈ ਕਿ ਡਲਿਵਰੀ ਤੋਂ ਬਾਅਦ ਹੋਣ ਵਾਲੀ ਡਿਪ੍ਰੈਸ਼ਨ ਦੀ ਸਮੱਸਿਆ 13 ਫੀਸਦੀ ਨਵੇਂ ਮਾਤਾ-ਪਿਤਾ ਨੂੰ ਪ੍ਰਭਾਵਿਤ ਕਰਦੀ ਹੈ।
ਜਨਰਲ ਆਫ ਮੈਂਟਲ ਹੈਲਥ 'ਚ ਪ੍ਰਕਾਸ਼ਿਤ ਇਸ ਸਟੱਡੀ 'ਚ ਦੇਖਿਆ ਗਿਆ ਕਿ ਔਰਤਾਂ 'ਚ 97 ਫੀਸਦੀ ਅਤੇ ਮਰਦਾਂ 'ਚ 76 ਫੀਸਦੀ ਡਿਪ੍ਰੈਸ਼ਨ ਦੇ ਲੱਛਣ ਪਛਾਣ 'ਚ ਆ ਜਾਂਦੇ ਹਨ। ਜਿਨ੍ਹਾਂ ਲੋਕਾਂ ਨੇ ਇਸ ਸਮੱਸਿਆ ਦੀ ਪਛਾਣ ਕੀਤੀ, ਉਨ੍ਹਾਂ 'ਚ ਮਰਦ ਦੀ ਤੁਲਨਾ 'ਚ ਔਰਤਾਂ ਦੀ ਡਲਿਵਰੀ ਤੋਂ ਬਾਅਦ ਡਿਪ੍ਰੈਸ਼ਨ ਦੀ ਸਮੱਸਿਆ ਦਾ ਹੱਲ ਕਰਨ ਦੀ ਸੰਭਾਵਨਾ ਵੱਧ ਸੀ। ਸਟੱਡੀ 'ਚ ਇਹ ਵੀ ਗੱਲ ਸਾਹਮਣੇ ਆਈ ਕਿ 90 ਫੀਸਦੀ ਔਰਤਾਂ ਅਤੇ 46 ਫੀਸਦੀ ਮਰਦ ਡਿਪ੍ਰੈਸ਼ਨ ਤੋਂ ਪੀੜਤ ਹੁੰਦੇ ਹਨ।

ਆਮ ਤੌਰ 'ਤੇ ਸਟੱਡੀ 'ਚ ਸ਼ਾਮਲ ਲੋਕਾਂ ਨੇ ਮੰਨਿਆ ਕਿ ਆਦਮੀ ਤਣਾਅ ਜਾਂ ਥਕਾਵਟ ਤੋਂ ਪ੍ਰੇਸ਼ਾਨ ਰਹਿੰਦਾ ਹੈ। ਇਕੋ ਜਿਹੇ ਲੱਛਣਾਂ ਦੇ ਬਾਵਜੂਦ ਮਰਦਾਂ 'ਚ ਔਰਤਾਂ ਨਾਲੋਂ ਵੱਧ ਤਣਾਅ ਰਹਿੰਦਾ ਹੈ। ਕੁਲ ਮਿਲਾ ਕੇ ਇਸ ਸਟੱਡੀ 'ਚ ਦੇਖਿਆ ਗਿਆ ਕਿ ਲੋਕਾਂ ਦਾ ਔਰਤਾਂ ਦੀ ਤੁਲਨਾ 'ਚ ਮਰਦਾਂ ਦੀ ਕੇਸ ਸਟੱਡੀ ਪ੍ਰਤੀ ਦ੍ਰਿਸ਼ਟੀਕੋਣ ਨਾਂਹ-ਪੱਖੀ ਸੀ। ਇਸ ਸਟੱਡੀ 'ਚ ਸ਼ਾਮਲ ਲੋਕਾਂ ਨੇ ਮਰਦ ਕੇਸ ਸਟੱਡੀ ਬਾਰੇ ਕਿਹਾ ਕਿ ਇਸ 'ਚ ਘੱਟ ਸਮੱਸਿਆ ਹੈ ਅਤੇ ਅਜਿਹਾ ਮੰਨਿਆ ਕਿ ਮਰਦਾਂ ਦੀ ਇਸ ਸਥਿਤੀ ਦਾ ਇਲਾਜ ਕਰਨਾ ਸੌਖਾਲਾ ਹੋਵੇਗਾ। ਇਸ ਤਰ੍ਹਾਂ ਮਰਦ ਦੇ ਪ੍ਰਤੀ ਘੱਟ ਹਮਦਰਦੀ ਪ੍ਰਗਟਾਈ ਗਈ।

ਖੋਜਕਾਰਾਂ ਮੁਤਾਬਕ ਸਟੱਡੀ ਦਾ ਨਤੀਜਾ ਦੱਸਦਾ ਹੈ ਕਿ ਔਰਤਾਂ ਦੇ ਡਲਿਵਰੀ ਤੋਂ ਬਾਅਦ ਦੇ ਲੱਛਣ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਨੂੰ ਪਛਾਣਨ ਦੀ ਸੰਭਾਵਨਾ ਵੱਧ ਰਹਿੰਦੀ ਹੈ। ਡਿਪ੍ਰੈਸ਼ਨ ਦੇ ਲੱਛਣਾਂ ਦੇ ਪਛਾਣਨ ਨੂੰ ਲੈ ਕੇ ਲਿੰਗ ਭੇਦ ਦੇ ਕਾਰਨ ਹੋ ਸਕਦੇ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਪਿਤਾ ਦੇ ਡਿਪ੍ਰੈਸ਼ਨ ਨੂੰ ਲੈ ਕੇ ਹਾਲੇ ਜਾਗਰੂਕਤਾ ਆਸ ਨਾਲੋਂ ਘੱਟ ਹੈ। ਬ੍ਰਿਟਿਸ਼ ਦੇ ਲੋਕਾਂ 'ਚ ਇਹ ਧਾਰਨਾ ਹੋ ਸਕਦੀ ਹੈ ਕਿ ਪ੍ਰੈਗਨੈਂਸੀ ਦੌਰਾਨ ਹੋਣ ਵਾਲੇ ਬਦਲਾਅ ਅਤੇ ਡਲਿਵਰੀ ਸਬੰਧੀ ਗੁੰਝਲਤਾਵਾਂ ਵਰਗੇ ਕਾਰਣਾਂ ਦੇ ਕਾਰਣ ਔਰਤਾਂ 'ਚ ਡਿਪ੍ਰੈਸ਼ਨ ਹੁੰਦਾ ਹੈ। ਖੋਜਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਪਿਤਾ ਬਣਨ ਤੋਂ ਬਾਅਦ ਡਿਪ੍ਰੈਸ਼ਨ ਨੂੰ ਸਮਝਣ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ। ਉਥੇ ਇਹ ਵੀ ਹੈ ਕਿ ਕਈ ਮਰਦ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਡਿਪ੍ਰੈਸ਼ਨ ਦੇ ਲੱਛਣਾਂ ਨੂੰ ਮਹਿਸੂਸ ਕਰਦੇ ਹਨ ਪਰ ਕਿਸੇ ਨੂੰ ਕਹਿੰਦੇ ਨਹੀਂ ਹਨ। ਇਸ ਲਈ ਨਵੇਂ ਮਾਤਾ-ਪਿਤਾ ਨੂੰ ਰੈਗੂਲਰ ਹੈਲਥ ਮਾਹਿਰ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।