ਅਫਰੀਕਾ : ਦੱਖਣੀ ਸੂਡਾਨ ''ਚ 5 ਉਪ ਰਾਸ਼ਟਰਪਤੀ ਤੇ ਵੈਂਟੀਲੇਟਰ 4, 10 ਦੇਸ਼ਾਂ ''ਚ ਇਕ ਵੀ ਨਹੀਂ

04/22/2020 6:22:38 PM

ਜੁਬਾ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ 25.5 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਉੱਥੇ 1.77 ਲੱਖ ਤੋਂ ਵਧੇਰੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤ੍ਰਾਸਦੀ ਦੇ ਵਿਚ ਅਫਰੀਕੀ ਦੇਸ਼ਾਂ ਵਿਚ ਸਿਹਤ ਵਿਵਸਥਾ ਦੇ ਚਿੰਤਾਜਨਕ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਇੱਥੇ ਕੁਝ ਦੇਸ਼ਾਂ ਵਿਚ ਇਕ ਵੀ ਵੈਂਟੀਲੇਟਰ ਨਹੀਂ ਹੈ। ਦੱਖਣੀ ਸੂਡਾਨ ਵਿਚ 5 ਉਪ ਰਾਸ਼ਟਰਪਤੀ ਹਨ ਅਤੇ ਵੈਂਟੀਲੈਟਰ ਸਿਰਫ 4 ਹਨ। ਇੱਥੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮੌਜੂਦਾ ਹਾਲਾਤ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਕਿੰਨਾਂ ਮੁਸ਼ਕਲਾਂ ਭਰਪੂਰ ਹੋਣ ਵਾਲਾ ਹੈ।

50 ਲੱਖ ਲੋਕ, ਵੈਂਟੀਲੇਟਰ 3
ਦੱਖਣੀ ਸੂਡਾਨ ਵਿਚ 24 ਆਈ.ਸੀ.ਯੂ. ਹਨ। ਇੱਥੋਂ ਦੀ ਆਬਾਦੀ 1.2 ਕਰੋੜ ਹੈ ਮਤਲਬ ਲੱਗਭਗ 30 ਲੱਖ ਆਬਾਦੀ ਲਈ ਇਕ ਵੈਂਟੀਲੇਟਰ ਹੈ। ਇੰਟਰਨੈਸ਼ਨਲ ਰੈਸਕਿਊ ਕਮੇਟੀ (ਆਈ.ਆਰ.ਸੀ.) ਦੇ ਮੁਤਾਬਕ ਮੱਧ ਅਫਰੀਕੀ ਗਣਰਾਜ ਨੇੜੇ 50 ਲੱਖ ਲੋਕਾਂ ਦੇ ਲਈ ਸਿਰਫ 3 ਵੈਂਟੀਲੇਟਰ ਹਨ। ਪੱਛਮੀ ਅਫਰੀਕੀ ਦੇਸ਼ ਲਾਈਬੇਰੀਆ ਦੀ ਆਬਾਦੀ ਲੱਗਭਗ 49 ਲੱਖ ਹੈ ਜਦਕਿ ਕੁੱਲ 6 ਵੈਂਟੀਲੇਟਰ ਹਨ। ਇਹਨਾਂ ਵਿਚੋਂ ਇਕ ਵੈਂਟੀਲੇਟਰ ਦੀ ਵਰਤੋਂ ਅਮਰੀਕੀ ਦੂਤਾਵਾਸ ਵੀ ਕਰਦਾ ਹੈ।

ਹਾਲਾਤ ਹੋ ਸਕਦੇ ਹਨ ਖਤਰਨਾਕ
ਗੈਰ ਸਰਕਾਰੀ ਸੰਗਠਨ ਆਈ.ਆਰ.ਸੀ. ਦੇ ਮੁਤਾਬਕ ਬੁਰਕਿਨਾ ਫਾਸੋ ਵਿਚ 11 ਅਤੇ 10 ਅਫਰੀਕੀ ਦੇਸ਼ਾਂ ਵਿਚ ਇਕ ਵੀ ਵੈਂਟੀਲੇਟਰ ਉਪਲਬਧ ਨਹੀਂ ਹੈ। ਉੱਥੇ 41 ਅਫਰੀਕੀ ਦੇਸ਼ਾਂ ਕੋਲ ਸਿਰਫ 2,000 ਦੇ ਕਰੀਬ ਵੈਂਟੀਲੇਟਰ ਹਨ।ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਰ 5 ਵਿਚੋਂ ਇਕ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਲੋੜ ਪੈਂਦੀ ਹੈ ਪਰ ਇਹਨਾਂ ਦੇਸ਼ਾਂ ਵਿਚ ਬੁਨਿਆਦੀ ਸਿਹਤ ਸਹੂਲਤਾਂ ਦੀ ਕਮੀ ਦੇ ਕਾਰਨ ਹਾਲਾਤ ਖਤਰਨਾਕ ਹੋ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਸਿਹਤ ਅਧਿਕਾਰੀ ਦੀ ਚਿਤਾਵਨੀ, ਅਮਰੀਕਾ 'ਚ ਆਵੇਗਾ ਕੋਰੋਨਾਵਾਇਰਸ ਦਾ ਦੂਜਾ ਦੌਰ 

5 ਹਜ਼ਾਰ ਤੋਂ ਘੱਟ ਆਈ.ਸੀ.ਯੂ.
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਅਫਰੀਕੀ ਮਹਾਦੀਪ ਵਿਚ 5000 ਤੋਂ ਵੀ ਘੱਟ ਆਈ.ਸੀ.ਯੂ. ਹਨ। ਇਸ ਹਿਸਾਬ ਨਾਲ 10 ਲੱਖ ਦੀ ਆਬਾਦੀ 'ਤੇ 5 ਬੈੱਡ ਹਨ ਜਦਕਿ ਯੂਰਪ ਵਿਚ ਇਹ ਅੰਕੜਾ 10 ਲੱਖ ਆਬਾਦੀ 'ਤੇ 4000 ਆਈ.ਸੀ.ਯੂ. ਦਾ ਹੈ। ਜਾਨ ਹਾਪਕਿਨਜ਼ ਸੈਂਟਰ ਫੌਰ ਹੈਲਥ ਸਿਕਓਰਿਟੀ ਦੇ ਮੁਤਾਬਕ ਅਮਰੀਕਾ ਵਿਚ ਹੀ ਮਹਾਮਾਰੀ ਦੇ ਦੌਰਾਨ 5 ਲੱਖ ਵਾਧੂ ਵੈਂਟੀਲੇਟਰਾਂ ਦੀ ਲੋੜ ਹੈ। ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਇਹਨਾਂ ਦੀ ਲੋੜ ਵੀ ਵੱਧਦੀ ਜਾ ਰਹੀ ਹੈ। ਬ੍ਰਿਟੇਨ ਵਿਚ ਹੁਣ ਤੱਕ 1 ਲੱਖ 20 ਹਜ਼ਾਰ ਕੋਰੋਨਾ ਦੇ ਮਰੀਜ਼ ਹਨ ਅਤੇ ਇੱਥੇ ਹਸਪਤਾਲਾਂ ਵੱਲੋਂ 18 ਹਜ਼ਾਰ ਵਾਧੂ ਵੈਂਟੀਲੇਟਰਾਂ ਦੀ ਮੰਗ ਕੀਤੀ ਜਾ ਰਹੀ ਹੈ।

Vandana

This news is Content Editor Vandana