ਅਫਗਾਨਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਫੌਜੀਆਂ ਦੀ ਮੌਤ

12/10/2019 5:11:53 PM

ਗਜਨੀ- ਅਫਗਾਨਿਸਤਾਨ ਦੇ ਪੂਰਬੀ ਗਜਨੀ ਸੂਬੇ ਦੇ ਅੰਦਾਰ ਜ਼ਿਲੇ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਵਿਚ 6 ਫੌਜੀਆਂ ਦੀ ਮੌਤ ਹੋ ਗਈ ਹੈ। ਸੂਬਾਈ ਸਰਕਾਰ ਦੇ ਬੁਲਾਰੇ ਆਰਿਫ ਨੂਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਝ ਫੌਜੀ ਛੁੱਟੀ 'ਤੇ ਸੋਮਵਾਰ ਨੂੰ ਘਰ ਜਾ ਰਹੇ ਸਨ। ਇਸੇ ਦੌਰਾਨ ਅੱਤਵਾਦੀਆਂ ਨੇ ਉਹਨਾਂ ਦੀ ਕਾਰ ਰੋਕੀ ਤੇ 6 ਫੌਜੀਆਂ ਨੂੰ ਗੋਲੀ ਮਾਰ ਦਿੱਤੀ। ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਲਿਬਾਨੀ ਅੱਤਵਾਦੀਆਂ ਨੇ ਹਮਲੇ ਦੇ ਸਬੰਧ ਵਿਚ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਵਿਚਾਲੇ ਤਾਲਿਬਾਨ ਨੇ ਗੁਆਂਢੀ ਸੂਬੇ ਹੇਲਮੰਦ ਦੇ ਨਾਦ ਅਲੀ ਜ਼ਿਲੇ ਵਿਚ ਸੋਮਵਾਰ ਨੂੰ ਇਕ ਕਾਰ ਬੰਬ ਹਮਲੇ ਵਿਚ 8 ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

Baljit Singh

This news is Content Editor Baljit Singh