ਅਫਗਾਨਿਸਤਾਨ 'ਚ ਦਿੱਲੀ ਲਈ ਉਡਾਣ ਭਰ ਰਿਹਾ ਜਹਾਜ਼ ਕਰੈਸ਼, 110 ਯਾਤਰੀ ਸਨ ਸਵਾਰ

01/27/2020 4:10:42 PM

ਕਾਬੁਲ (ਭਾਸ਼ਾ): ਪੂਰਬੀ ਅਫਗਾਨਿਸਤਾਨ ਵਿਚ ਸੋਮਵਾਰ ਨੂੰ ਇਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ। ਪੂਰਬੀ ਗਜ਼ਨੀ ਸੂਬੇ ਵਿਚ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ 1:30 ਵਜੇ ਏਰੀਯਾਨਾ ਅਫਗਾਨ ਏਅਰਲਾਈਨ ਦਾ ਜਹਾਜ਼ ਕਰੈਸ਼ ਹੋ ਗਿਆ। ਜਿਸ ਇਲਾਕੇ ਵਿਚ ਜਹਾਜ਼ ਕਰੈਸ਼ ਹੋਇਆ ਹੈ ਉਹ ਤਾਲਿਬਾਨ ਦੇ ਕੰਟਰੋਲ ਵਿਚ ਹੈ। ਜਾਣਕਾਰੀ ਮੁਤਾਬਕ ਜਹਾਜ਼ ਵਿਚ 110 ਯਾਤਰੀ ਸਵਾਰ ਸਨ।ਫਿਲਹਾਲ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਜਾਣਕਾਰੀ ਉਪਲਬਧ ਨਹੀਂ ਹੋ ਸਕੀ ਹੈ।

ਅਫਗਾਨਿਸਤਾਨ ਦੀ ਨਿਊਜ਼ ਏਜੰਸੀ ਏਰੀਯਾਨਾ ਮੁਤਾਬਕ ਹੇਰਾਤ ਹਵਾਈ ਅੱਡੇ ਵਿਚ ਕੰਟਰੋਲ ਟਾਵਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਏਰੀਯਾਨਾ ਅਫਗਾਨ ਏਅਰਲਾਈਨਜ਼ ਦਾ ਸੀ। ਇਸ ਵਿਚ 110 ਲੋਕ ਸਵਾਰ ਸਨ ਅਤੇ ਇਹ ਹੇਰਾਤ ਤੋਂ ਦਿੱਲੀ ਲਈ ਉਡਾਣ ਭਰ ਰਿਹਾ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ।

Vandana

This news is Content Editor Vandana