ਅਫਗਾਨਿਸਤਾਨ-ਈਰਾਨ ਸਰਹੱਦ ''ਤੇ ਈਂਧਨ ਟੈਂਕਰ ''ਚ ਧਮਾਕਾ : ਈਰਾਨੀ ਸਰਕਾਰੀ ਟੀ.ਵੀ.

02/13/2021 7:31:02 PM

ਤਹਿਰਾਨ-ਅਫਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ 'ਤ ਈਰਾਨ ਸਰਹੱਦ 'ਤੇ ਸਥਿਤ ਇਸਲਾਮ ਕਲੇਹ ਚੌਰਾਹੇ 'ਤੇ ਸ਼ਨੀਵਾਰ ਨੂੰ ਇਕ ਈਂਧਨ ਟੈਂਕਰ 'ਚ ਧਮਾਕਾ ਹੋ ਗਿਆ। ਈਰਾਨੀ ਸਰਕਾਰ ਟੀ.ਵੀ. ਦੀ ਖਬਰ ਮੁਤਾਬਕ ਧਮਾਕਾ ਹੋਣ ਕਾਰਣ ਕਈ ਟਰੱਕਾਂ ਨੂੰ ਅੱਗ ਲੱਗ ਗਈ। ਅਜੇ ਤੁਰੰਤ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕੇ ਦਾ ਕਾਰਣ ਕੀ ਹੈ ਅਤੇ ਜਾਨੀ ਨੁਕਸਾਨ ਦੇ ਬਾਰੇ 'ਚ ਵੀ ਤੁਰੰਕ ਕੋਈ ਸੂਚਨਾ ਨਹੀਂ ਹੈ। ਈਰਾਨ ਵੱਲੋਂ ਡੇਗਰਹੋਨ ਕਸਟਮ ਕੇਂਦਰਾਂ 'ਚ ਅੱਗ ਫੈਲ ਗਈ ਅਤੇ ਫਾਇਰ ਬਿਗ੍ਰੇਡ ਅਤੇ ਸਰਹੱਦੀ ਬਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਦਰਤੀ ਗੈਸ ਅਤੇ ਈਂਧਨ ਲਿਜਾਣ ਵਾਲੇ ਟਰੱਕਾਂ ਨੰ ਉਥੋਂ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar