ਅਫ਼ਗਾਨਿਸਤਾਨ ਦੀ ਸਾਬਕਾ ਮਹਿਲਾ ਸੰਸਦ ਮੈਂਬਰ ਤੇ ਬਾਡੀਗਾਰਡ ਦਾ ਗੋਲ਼ੀ ਮਾਰ ਕੇ ਕਤਲ

01/16/2023 5:30:37 AM

ਕਾਬੁਲ (ਭਾਸ਼ਾ)-ਅਫ਼ਗਾਨਿਸਤਾਨ ਦੀ ਇਕ ਸਾਬਕਾ ਮਹਿਲਾ ਸੰਸਦ ਮੈਂਬਰ ਅਤੇ ਉਸ ਦੇ ਬਾਡੀਗਾਰਡ ਦਾ ਘਰ ’ਚ ਹੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਰਸਲ ਨਬੀਜ਼ਾਦਾ ਉਨ੍ਹਾਂ ਕੁਝ ਮਹਿਲਾ ਸੰਸਦ ਮੈਂਬਰਾਂ ’ਚੋਂ ਸੀ, ਜੋ ਅਗਸਤ 2021 ’ਚ ਸੱਤਾ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਵੀ ਕਾਬੁਲ ’ਚ ਰਹਿ ਰਹੀ ਸੀ। ਦੇਸ਼ ਦੀ ਸੱਤਾ ’ਤੇ ਤਾਲਿਬਾਨ ਦੇ ਮੁੜ ਕਬਜ਼ਾ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪੁਰਾਣੀ ਸਰਕਾਰ ਦੇ ਕਿਸੇ ਸੰਸਦ ਮੈਂਬਰ ਦਾ ਸ਼ਹਿਰ ’ਚ ਕਤਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਸਥਾਨਕ ਪੁਲਸ ਮੁਖੀ ਮੌਲਵੀ ਹਮੀਦੁੱਲਾ ਖਾਲਿਦ ਨੇ ਦੱਸਿਆ ਕਿ ਨਬੀਜ਼ਾਦਾ ਅਤੇ ਉਸ ਦੇ ਬਾਡੀਗਾਰਡ ਨੂੰ ਸ਼ਨੀਵਾਰ ਤੜਕੇ ਤਕਰੀਬਨ 3 ਵਜੇ ਇਕ ਹੀ ਕਮਰੇ ਵਿਚ ਗੋਲ਼ੀ ਮਾਰੀ ਗਈ। ਉਨ੍ਹਾਂ ਕਿਹਾ ਕਿ ਸਾਬਕਾ ਸੰਸਦ ਮੈਂਬਰ ਦਾ ਭਰਾ ਅਤੇ ਇਕ ਹੋਰ ਬਾਡੀਗਾਰਡ ਹਮਲੇ ’ਚ ਜ਼ਖ਼ਮੀ ਹੋਏ ਹਨ। ਉਥੇ ਹੀ ਤੀਜਾ ਬਾਡੀਗਾਰਡ ਘਰ ’ਚੋਂ ਪੈਸੇ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ ਹੈ।

Manoj

This news is Content Editor Manoj